ਨੈਸ਼ਨਲ ਡੈਸਕ- ਆਪਣੇ ਮਨੋਰੰਜਨ ਲਈ ਲੋਕ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਜਿਵੇਂ ਫਿਲਮ ਦੇਖਣਾ, ਗਾਣੇ ਸੁਣਨਾ, ਘੁੰਮਣ ਜਾਣਾ ਜਾਂ ਡਾਂਸ ਕਰਨਾ ਆਦਿ। ਪਰ ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਵਾਇਰਲ ਹੋਈ ਵੀਡੀਓ ਨੂੰ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ ਹੈ।
ਇੱਥੋਂ ਦੇ ਪਿੰਡ ਉਰਮਾਲ ਵਿੱਚ ਇੱਕ 6 ਦਿਨਾ ਓਪੇਰਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਸੀ, ਪਰ ਇਸ ਸਮਾਗਮ ਦੌਰਾਨ ਡਾਂਸਰਾਂ ਬੁਲਾ ਕੇ ਉਨ੍ਹਾਂ ਤੋਂ ਅਸ਼ਲੀਲ ਡਾਂਸ ਕਰਵਾਇਆ ਗਿਆ ਤੇ ਡਾਂਸਰਾਂ ਅਰਧ ਨਗਨ ਹੋ ਕੇ ਡਾਂਸ ਕਰਦੀਆਂ ਰਹੀਆਂ। ਪ੍ਰਬੰਧਕਾਂ ਨੇ ਮਨੋਰੰਜਨ ਦੇ ਨਾਂ 'ਤੇ ਐੱਸ.ਡੀ.ਐੱਮ. ਤੋਂ ਇਜਾਜ਼ਤ ਲਈ ਸੀ, ਪਰ ਪ੍ਰੋਗਰਾਮ ਵਿੱਚ ਓਡੀਸ਼ਾ ਤੋਂ ਬਾਰ ਡਾਂਸਰ ਬੁਲਾ ਕੇ ਸ਼ਰੇਆਮ ਅਸ਼ਲੀਲਤਾ ਪਰੋਸੀ ਗਈ।
ਇਹ ਘਟਨਾ ਉਦੋਂ ਹੋਰ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਈ, ਜਦੋਂ 9 ਜਨਵਰੀ ਦੀ ਰਾਤ ਨੂੰ ਮੈਨਪੁਰ ਦੇ SDM ਤੁਲਸੀ ਦਾਸ ਮਰਕਾਮ ਖੁਦ ਪ੍ਰੋਗਰਾਮ ਦੇਖਣ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ਵਿੱਚ ਰਾਤ 11 ਵਜੇ ਤੋਂ ਸਵੇਰੇ 3 ਵਜੇ ਤੱਕ ਅਸ਼ਲੀਲ ਡਾਂਸ ਚੱਲਦਾ ਰਿਹਾ ਅਤੇ ਲੋਕਾਂ ਨੇ ਡਾਂਸਰਾਂ 'ਤੇ ਰੱਜ ਕੇ ਪੈਸੇ ਵਰ੍ਹਾਏ। 10 ਜਨਵਰੀ ਨੂੰ ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ਵਿੱਚ ਆਈ ਤੇ ਪ੍ਰੋਗਰਾਮ ਵਿੱਚ ਸ਼ਾਮਲ 2 ਪੁਲਸ ਮੁਲਾਜ਼ਮਾਂ ਨੂੰ 'ਲਾਈਨ ਹਾਜ਼ਰ' ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋੇ- 'ਇਹ ਭਾਰਤ ਨਹੀਂ..!', ਨਿਊਜ਼ੀਲੈਂਡ 'ਚ ਇਕ ਵਾਰ ਫ਼ਿਰ ਰੋਕਿਆ ਗਿਆ ਨਗਰ ਕੀਰਤਨ
ਇਹੀ ਨਹੀਂ ਪੁਲਸ ਨੇ ਸਮਾਗਮ ਦੇ 4 ਪ੍ਰਬੰਧਕਾਂ- ਦੇਵੇਂਦਰ ਰਾਜਪੂਤ, ਗੋਵਿੰਦ ਦੇਵਾਂਗਨ, ਨਰਿੰਦਰ ਸਾਹੂ ਅਤੇ ਹਸਨ ਡਾਡਾ ਵਿਰੁੱਧ BNS ਦੀ ਧਾਰਾ 296 (3)(5) ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪ੍ਰੋਗਰਾਮ ਨੂੰ ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਹੀ ਬੰਦ ਕਰਵਾ ਦਿੱਤਾ ਗਿਆ ਹੈ।
ਹਾਲਾਂਕਿ ਪ੍ਰੋਗਰਾਮ ਦੀ ਇਜਾਜ਼ਤ ਦੇਣ ਵਾਲੇ ਅਤੇ ਉੱਥੇ ਖੁਦ ਮੌਜੂਦ ਰਹਿਣ ਵਾਲੇ SDM ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪ੍ਰਸ਼ਾਸਨਿਕ ਪੱਧਰ 'ਤੇ ਸਵਾਲ ਉੱਠ ਰਹੇ ਹਨ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਪੁਲਸ ਮੁਲਾਜ਼ਮਾਂ ਅਤੇ ਆਗੂਆਂ ਦੀ ਮੌਜੂਦਗੀ ਅਤੇ ਉਨ੍ਹਾਂ ਵੱਲੋਂ ਪੈਸੇ ਉਡਾਉਣ ਦੀਆਂ ਰਿਪੋਰਟਾਂ ਨੇ ਵੀ ਕਾਫੀ ਹੰਗਾਮਾ ਮਚਾਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਠੰਡ ਦੀ ਲਪੇਟ 'ਚ ਕਸ਼ਮੀਰ ! ਸ਼ੋਪੀਆਂ ਸਭ ਤੋਂ ਠੰਢਾ, ਜੰਮ ਗਈ ਡਲ ਝੀਲ; ਜਾਣੋ ਤਾਜ਼ਾ ਹਾਲਾਤ
NEXT STORY