ਨਵੀਂ ਦਿੱਲੀ— ਚਾਰ ਦਿਨ ਦੀ ਭਾਰਤ ਯਾਤਰਾ 'ਤੇ ਦਿੱਲੀ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸ਼ਨੀਵਾਰ ਨੂੰ ਦਿੱਲੀ ਸਥਿਤ ਬੀਕਾਨੇਰ ਹਾਊਸ 'ਚ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਦਿਆਰਥੀ ਇਕ-ਦੂਜੇ ਦੇ ਦੇਸ਼ 'ਚ ਪੜਨ ਲਿਖਣ ਦੇ ਲਈ ਆਉਣ-ਜਾਣ।
ਮੈਕਰੋਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਖੋਜਕਾਰ ਫਰਾਂਸ ਆਉਣ। ਅੱਜ ਮੈਂ ਇਥੇ ਆ ਕੇ ਬਹੁਤ ਖੁਸ਼ ਹਾਂ। ਅਸੀਂ ਡਿਜੀਟਲ ਕ੍ਰਾਂਤੀ ਤੇ ਵਾਤਾਵਰਣ ਪਰਿਵਰਤਨ ਦੇ ਮੱਧ 'ਚ ਹਾਂ। ਸਾਨੂੰ ਆਪਣੀ ਰਫਤਾਰ ਹੋਰ ਵਧਾਉਣ ਦੀ ਲੋੜ ਹੈ। ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮਿਹਨਤੀਆਂ ਨੂੰ ਸੁਵਿਧਾ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ। ਜੋਖਿਮ ਲੈਣ ਵਾਲਿਆਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਆਰਟੀਫਿਸ਼ੀਅਲ ਇੰਟੈਲੀਜੇਂਸ ਪਾਸਾ ਪਲਟਣ ਵਾਲੀ ਚੀਜ਼ ਹੈ ਪਰ ਇਸ ਦੇ ਲਈ ਜ਼ਮੀਨ ਤੋਂ ਸ਼ੁਰੂਆਤ ਕਰਨੀ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੁਹਣੀ ਗਿਣਤੀ 'ਚ ਵਿਦਿਆਰਥੀ ਫਰਾਂਸ ਜਾਣ ਤੇ ਫ੍ਰਾਂਸੀਸੀ ਵਿਦਿਆਰਥੀ ਵੀ ਪੜਨ ਲਈ ਦੁਗਣੀ ਗਿਣਤੀ 'ਚ ਭਾਰਤ ਆਉਣ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਵਾਤਾਵਰਣ ਪਰਿਵਰਤਨ, ਅੱਤਵਾਦ ਨੂੰ ਲੈ ਕੇ ਜਿੰਨੀਆਂ ਵੀ ਸਮੱਸਿਆਵਾਂ ਮੌਜੂਦ ਹਨ, ਉਹ ਜ਼ਿਆਦਾਤਰ ਨੇਤਾਵਾਂ 'ਚ ਦੂਰਦਰਸ਼ਿਤਾ ਦੀ ਕਮੀ ਤੇ ਲਾਲਚ ਦੇ ਕਾਰਨ ਹਨ।
ਇਸ ਤੋਂ ਪਹਿਲਾਂ ਮੈਕਰੋਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਵੱਖ-ਵੱਖ ਖੇਤਰਾਂ 'ਚ 14 ਅਹਿਮ ਸਮਝੋਤੇ ਕੀਤੇ। ਇਹ ਸਮਝੋਤੇ ਰੇਲਵੇ, ਸ਼ਹਿਰੀ ਵਿਕਾਸ, ਰੱਖਿਆ, ਪੁਲਾੜ ਆਦਿ ਇਲਾਕਿਆਂ 'ਚ ਕੀਤੇ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸਿਰਫ ਦੋ ਪੂਰਨ ਸੁਤੰਤਰ ਦੇਸ਼ਾਂ ਤੇ ਵਿਸਤ੍ਰਿਤ ਲੋਕਤੰਤਰਾਂ ਦੇ ਹੀ ਨੇਤਾ ਨਹੀ ਹਾਂ, ਅਸੀਂ ਦੋ ਅਮੀਰ ਤੇ ਸਮਰਥ ਵਿਰਾਸਤਾਂ ਦੇ ਉੱਤਰਾਧਿਕਾਰੀ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਰਣਨੀਤੀ ਹਿੱਸੇਦਾਰੀ ਚਾਹੇ ਹੀ 20 ਸਾਲ ਪੁਰਾਣੀ ਹੋਵੇ, ਪਰ ਸਾਡੇ ਦੇਸ਼ਾਂ ਤੇ ਸਾਡੀ ਸਭਿਆਤਾਵਾਂ ਦੀ ਅਧਿਆਤਮਕ ਸਾਂਝੀਦਾਰੀ ਸਦੀਆਂ ਲੰਬੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਮੂੰਹ ਬੋਲੀ ਭੈਣ ਦਾ ਹੋਇਆ ਦਿਹਾਂਤ
NEXT STORY