ਨਵੀਂ ਦਿੱਲੀ- ਵਕਫ਼ ਸੋਧ ਬਿੱਲ ਦੇ ਸੰਸਦ ’ਚ ਪਾਸ ਹੋਣ ਖਿਲਾਫ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਪੱਛਮੀ ਬੰਗਾਲ, ਗੁਜਰਾਤ, ਬਿਹਾਰ, ਝਾਰਖੰਡ, ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਆਸਾਮ ਵਿਚ ਮੁਸਲਮਾਨਾਂ ਨੇ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।
ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲਿਆਂ ਵਿਚ ਪੁਲਸ ਹਾਈ ਅਲਰਟ ’ਤੇ ਹੈ। ਫਲੈਗ ਮਾਰਚ ਜਾਰੀ ਹੈ। ਲਖਨਊ ਵਿਚ ਦਰਗਾਹਾਂ ਅਤੇ ਮਸਜਿਦਾਂ ਦੀ ਨਿਗਰਾਨੀ ਡਰੋਨ ਰਾਹੀਂ ਕੀਤੀ ਜਾ ਰਹੀ ਹੈ। ਯੂ. ਪੀ. ਦੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਸ਼ਫਾਕ ਸੈਫੀ ਨੂੰ ਵਕਫ਼ ਸੋਧ ਬਿੱਲ ਦਾ ਸਮਰਥਨ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਸ ਦੇ ਜੀਜੇ ਨੂੰ ਕੁੱਟਿਆ ਗਿਆ।
ਗੁਜਰਾਤ ਦੇ ਅਹਿਮਦਾਬਾਦ ਵਿਚ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕ ਸੜਕਾਂ ’ਤੇ ਇਕੱਠੇ ਹੋਏ। ਉਨ੍ਹਾਂ ਦੇ ਪੋਸਟਰਾਂ ਅਤੇ ਬੈਨਰਾਂ ’ਤੇ ਵਕਫ਼ ਬਿੱਲ ਵਾਪਸ ਲਓ, ਰਿਜੈਕਟ ਯੂ. ਸੀ. ਸੀ. ਲਿਖਿਆ ਹੋਇਆ ਸੀ। ਲੋਕਾਂ ਨੇ ਆਪਣੀਆਂ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਭੀੜ ਨੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਗਾਏ। ਪੁਲਸ ਨੇ 50 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਪਾਰਕ ਸਰਕਸ ਕਰਾਸਿੰਗ ਵਿਖੇ ਹਜ਼ਾਰਾਂ ਲੋਕ ਸੜਕਾਂ ’ਤੇ ਇਕੱਠੇ ਹੋਏ। ਇੱਥੇ ਵੀ ਲੋਕ ਵਕਫ਼ ਬਿੱਲ ਰੱਦ ਕਰਨ ਦੇ ਬੈਨਰ ਅਤੇ ਪੋਸਟਰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕੋਲਕਾਤਾ ਵਿਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਕਫ਼ ਬਿੱਲ ਦੇ ਵਿਰੋਧ ਵਿਚ ਲੋਕਾਂ ਨੇ ਤਖ਼ਤੀਆਂ ਸਾੜੀਆਂ।
ਰਾਂਚੀ ਵਿਚ ਵੀ ਹੰਗਾਮਾ ਹੋਇਆ। ਲੋਕਾਂ ਨੇ ਕਿਹਾ ਕਿ ਵਕਫ਼ ਬਿੱਲ ਦੇਸ਼ ਲਈ ਸਹੀ ਨਹੀਂ ਹੈ, ਇਹ ਮੁਸਲਮਾਨਾਂ ਲਈ ਸਹੀ ਨਹੀਂ ਹੈ। ਬਿਹਾਰ ਵਿਚ ਵੀ ਲੋਕ ਬਿੱਲ ਦੇ ਵਿਰੋਧ ਵਿਚ ਸੜਕਾਂ ’ਤੇ ਉਤਰੇ। ਤਾਮਿਲਨਾਡੂ ’ਚ ਅਭਿਨੇਤਾ ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕਝਗਮ ਦੇ ਵਰਕਰਾਂ ਨੇ ਵੀ ਬਿੱਲ ਦਾ ਵਿਰੋਧ ਕੀਤਾ।
ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫਲ ਪ੍ਰੀਖਣ
NEXT STORY