ਨਵੀਂ ਦਿੱਲੀ (ਵਾਰਤਾ)- ਪਹਿਲਾ ਸਵਦੇਸ਼ੀ ਬਹੁ-ਮੰਤਵੀ ਅਤੇ ਜੰਗੀ ਕਾਰਗੋ ਹਵਾਈ ਜਹਾਜ਼ ਸੀ-295 ਗੁਜਰਾਤ ਦੇ ਵਡੋਦਰਾ ਸਥਿਤ ਵਿਨਿਰਮਾਣ ਇਕਾਈ ’ਚ ਲਗਭਗ 2 ਸਾਲਾਂ ਵਿਚ ਤਿਆਰ ਹੋ ਜਾਵੇਗਾ। ਇਸ ਇਕਾਈ ਤੋਂ ਹਵਾਈ ਫੌਜ ਨੂੰ ਅਗਲੇ 5 ਸਾਲਾਂ ’ਚ 39 ਹੋਰ ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਸੋਮਵਾਰ ਵਡੋਦਰਾ ’ਚ ਇਸ ਵਿਨਿਰਮਾਣ ਇਕਾਈ ਦਾ ਉਦਘਾਟਨ ਕਰਨਗੇ। ਇਸ ਇਕਾਈ ਨੂੰ ਸਿਰਫ਼ 2 ਸਾਲ ਦੇ ਸਮੇਂ ’ਚ ਬਣਾਇਆ ਗਿਆ ਹੈ। ਆਉਣ ਵਾਲੇ ਦਸੰਬਰ ਤੋਂ ਇੱਥੇ ਜਹਾਜ਼ਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।
ਸਤੰਬਰ 2021 ’ਚ ਰੱਖਿਆ ਮੰਤਰਾਲਾ ਨੇ ਹਵਾਈ ਫੌਜ ਲਈ 56 ਕਾਰਗੋ ਜਹਾਜ਼ਾਂ ਦੀ ਖਰੀਦ ਲਈ ਸਪੈਨਿਸ਼ ਕੰਪਨੀ ਏਅਰਬੱਸ ਡਿਫੈਂਸ ਐਂਡ ਸਪੇਸ ਨਾਲ 21,935 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਸਨ। ਇਨ੍ਹਾਂ ’ਚੋਂ 16 ਜਹਾਜ਼ ਪੂਰੀ ਤਰ੍ਹਾਂ ਤਿਆਰ ਹਾਲਤ ’ਚ ਮਿਲਣਗੇ ਜਦਕਿ 40 ਜਹਾਜ਼ ਭਾਰਤ ਦੀ ਕੰਪਨੀ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਵਡੋਦਰਾ ’ਚ ਬਣਾਏ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਮਿਲੇਗਾ ਦੀਵਾਲੀ ਦਾ ਤੋਹਫ਼ਾ! ਕੇਂਦਰ ਸਰਕਾਰ ਦੇਣ ਜਾ ਰਹੀ ਵੱਡੀ ਸੌਗਾਤ
NEXT STORY