ਨਵੀਂ ਦਿੱਲੀ: ਲੋਕ ਸਭਾ ਦੀ ਜ਼ੀਰੋ ਆਵਰ ਕਾਰਵਾਈ ਦੌਰਾਨ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਹਲਕੇ ਨੂੰ ਦਰਪੇਸ਼ ਦੋ ਗੰਭੀਰ ਮੁੱਦਿਆਂ 'ਪਾਣੀ ਦਾ ਸੰਕਟ ਅਤੇ ਸਿਹਤ ਸਹੂਲਤਾਂ ਦੀ ਘਾਟ' ਨੂੰ ਕੇਂਦਰ ਸਰਕਾਰ ਦੇ ਧਿਆਨ 'ਚ ਲਿਆਂਦਾ। ਇਸ ਦੌਰਾਨ ਖਾਲਸਾ ਨੇ ਆਪਣੇ ਹਲਕੇ 'ਚ ਪੀਣ ਵਾਲੇ ਪਾਣੀ ਅਤੇ ਖੇਤੀ ਲਈ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਪਾਣੀ ਦੀ ਗੰਭੀਰ ਸਮੱਸਿਆ ਦੇ ਕਾਰਨ ਉਨ੍ਹਾਂ ਦੇ ਹਲਕੇ ਵਿੱਚ ਕੈਂਸਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਜਲ ਸੰਕਟ ਦੇ ਹੱਲ ਲਈ ਅਤੇ ਲੋਕਾਂ ਨੂੰ ਸੁਰੱਖਿਅਤ ਪਾਣੀ ਮੁਹੱਈਆ ਕਰਾਉਣ ਲਈ ਇੱਕ ਵਿਸ਼ੇਸ਼ ਫੰਡਿੰਗ ਦਾ ਪ੍ਰਬੰਧ ਕੀਤਾ ਜਾਵੇ।
ਸਿਹਤ ਯੂਨੀਵਰਸਿਟੀ ਲਈ ਵੱਡੇ ਫੰਡ ਦੀ ਮੰਗ
ਸਿਹਤ ਸਹੂਲਤਾਂ ਦੇ ਮੁੱਦੇ 'ਤੇ ਗੱਲ ਕਰਦਿਆਂ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਇੱਕ ਸਿਹਤ ਯੂਨੀਵਰਸਿਟੀ ਵੀ ਸਥਿਤ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਯੂਨੀਵਰਸਿਟੀ ਲਈ ਇੱਕ ਵੱਡਾ ਫੰਡ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਮੰਤਵ ਸੀ ਕਿ ਜੇਕਰ ਫੰਡ ਜਾਰੀ ਹੁੰਦਾ ਹੈ ਤਾਂ ਯੂਨੀਵਰਸਿਟੀ ਵਿੱਚ ਮੌਜੂਦ ਮਰੀਜ਼ਾਂ ਅਤੇ ਉੱਥੇ ਕੰਮ ਕਰ ਰਹੇ ਖੋਜਕਰਤਾਵਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਨੇ ਸਦਨ ਨੂੰ ਬੇਨਤੀ ਕੀਤੀ ਕਿ ਉਹ ਪਾਣੀ ਅਤੇ ਯੂਨੀਵਰਸਿਟੀ ਫੰਡਿੰਗ ਦੇ ਮਾਮਲੇ ਵਿੱਚ ਜ਼ਰੂਰ ਕੋਈ ਪ੍ਰਬੰਧ ਕਰਨ।
ਕਿਰਾਏ 'ਤੇ ਲੈਣਾ ਚਾਹੁੰਦੇ ਹੋ ਹੈਲੀਕਾਪਟਰ, ਤਾਂ ਜਾਣੋ ਕਿੰਨਾ ਆਵੇਗਾ ਖ਼ਰਚ
NEXT STORY