ਚੇਨਈ— ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਤਾਮਿਲਨਾਡੂ ਦੀ ਸਰਕਾਰ ਨੂੰ ਉਨ੍ਹਾਂ ਸੰਗਠਨਾਂ ਨਾਲ ਕੰਮ ਕਰਨਾ ਚਾਹੀਦਾ ਜੋ ਤਲਾਬਾਂ ਦੀ ਸੁਰੱਖਿਆ 'ਚ ਰੁਚੀ ਰੱਖਦੇ ਹਨ। ਕੋਰਟ ਦੀ ਇਹ ਟਿੱਪਣੀ ਰਾਜ ਦੇ ਕਈ ਹਿੱਸਿਆਂ 'ਚ ਚੱਲ ਰਹੇ ਜਲ ਸੰਕਟ ਦੇ ਦ੍ਰਿਸ਼ਟੀਕੋਣ 'ਚ ਆਈ ਹੈ। ਹਾਈ ਕੋਰਟ ਨੇ ਰਾਜ ਸਰਕਾਰ ਨੂੰ ਇਹ ਵੀ ਕਿਹਾ ਕਿ ਰਾਜ 'ਚ ਜਲ ਸੰਕਟ ਨੂੰ ਉਜਾਗਰ ਕਰਨ ਲਈ ਹੋ ਰਹੇ ਪ੍ਰਦਰਸ਼ਨਾਂ ਨੂੰ ਨਾ ਰੋਕੋ। ਜੱਜ ਐੱਨ. ਆਨੰਦ ਵੇਂਕਟੇਸ਼ ਨੇ ਚੇਨਈ ਦੇ ਪੁਲਸ ਕਮਿਸ਼ਨਰ ਨੂੰ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ ਕਿ ਗੈਰ-ਸਰਕਾਰੀ ਸੰਗਠਨ ਅਰਾਪੁਰ ਇਯੱਕਮ ਨੂੰ ਮਹਾਨਗਰ 'ਚ ਮੌਜੂਦਾ ਜਲ ਸੰਕਟ ਨੂੰ ਲੈ ਕੇ 30 ਜੂਨ ਨੂੰ ਵੱਲੂਵਰਕੋਟਮ 'ਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।
ਜੱਜ ਨੇ ਕਿਹਾ,''ਪ੍ਰਦਰਸ਼ਨ ਦੌਰਾਨ ਜਿਸ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ, ਉਹ ਰੌਚਕ ਮੁੱਦਾ ਹੈ, ਜਿਸ ਬਾਰੇ ਲੋਕਾਂ ਨੂੰ ਜ਼ਰੂਰ ਜਾਣਾ ਚਾਹੀਦਾ। ਸਰਕਾਰ ਇਹ ਯਕੀਨੀ ਕਰਨ ਲਈ ਹਰ ਕਦਮ ਚੁੱਕ ਰਹੀ ਹੈ ਕਿ ਮਹਾਨਗਰ ਦੇ ਹਰ ਕੋਨੇ 'ਚ ਪਾਣੀ ਦੀ ਸਪਲਾਈ ਹੋਵੇ।'' ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਅਤੇ ਪੂਰੇ ਰਾਜ 'ਚ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ।
ਪਹਿਲੂ ਖਾਨ ਵਿਰੁੱਧ FIR 'ਤੇ ਭੜਕੇ ਓਵੈਸੀ, ਕਿਹਾ- '70 ਸਾਲ ਹੋ ਗਏ, ਕ੍ਰਿਪਾ ਹੁਣ ਬਦਲ ਜਾਓ'
NEXT STORY