ਰਿਸ਼ੀਕੇਸ਼— ਉੱਤਰਾਖੰਡ 'ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ਿ ਨਾਲ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਭਾਰੀ ਬਾਰਿਸ਼ ਕਾਰਨ ਨਦੀਆਂ ਕਾਫੀ ਭਰ ਗਈਆਂ ਹਨ। ਇਸ ਦੇ ਚਲਦੇ ਰਿਸ਼ੀਕੇਸ਼ 'ਚ ਵੀ ਗੰਗਾ ਨਦੀ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਚੁਕਿਆ ਹੈ। ਨਦੀ ਦੇ ਨਾਲ ਲੱਗ ਰਹੇ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਨਦੀ 'ਚ ਪਾਣੀ ਦੇ ਪੱਧਰ 'ਚ ਸੋਮਵਾਰ ਸਵੇਰੇ ਕਾਫੀ ਵਾਧਾ ਹੋ ਗਿਆ। ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਨਾਲ ਲੱਗ ਰਹੇ ਪਿੰਡਾਂ ਦੇ ਲੋਕਾਂ 'ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਉਂਝ ਹੀ ਦੂਜੇ ਪਾਸੇ ਰਾਇਵਾਲਾ ਦੇ ਗੌਹਰੀਮਾਫੀ ਪਿੰਡ 'ਚ ਹੜ੍ਹ ਦੇ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਪਿੰਡ ਦੇ ਲਗਭਗ 400 ਪਰਿਵਾਰ ਪਿਛਲੇ 5 ਦਿਨਾਂ ਤੋਂ ਆਪਣੇ ਘਰਾਂ 'ਚ ਕੈਦ ਹੋਏ ਬੈਠੇ ਹਨ। ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾ 'ਤੇ ਜਾਣ ਲਈ ਮਜ਼ਬੂਰ ਹਨ।
ਦੱਸ ਦੇਈਏ ਕਿ ਸੁਸਵਾ ਅਤੇ ਸੌਂਗ ਨਦੀ ਸਮੇਤ ਗੰਗਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਪਿੰਡਾਂ ਦੇ ਲੋਕ ਕਈ ਸੁਵਿਧਾਵਾਂ ਤੋਂ ਵੰਚਿਤ ਹਨ। ਸਰਕਾਰ ਦੁਆਰਾ ਹੜ੍ਹ ਨਾਲ ਨਿਪਟਣ ਅਤੇ ਲੋਕਾਂ ਦੀ ਸੁਰੱਖਿਆ ਲਈ ਕੋਈ ਵੀ ਕੜੇ ਇੰਤਜ਼ਾਮ ਨਹੀਂ ਕੀਤੇ ਗਏ।
ਲੋਕ ਸਭਾ 'ਚ ਹੰਗਾਮਾ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ: ਨਿਤਿਸ਼ ਕੁਮਾਰ
NEXT STORY