ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭਿਆਨਕ ਗਰਮੀ ਕਾਰਨ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਲਗਾਤਾਰ ਪੈ ਰਹੀ ਅੱਤ ਦੀ ਗਰਮੀ ਕਾਰਨ ਪਾਣੀ ਤੇ ਬਿਜਲੀ ਦੋਵਾਂ ਮੋਰਚਿਆਂ 'ਤੇ ਸੰਕਟ ਡੂੰਘਾ ਹੋ ਗਿਆ ਹੈ, ਜਿਸ ਕਾਰਨ ਕਈ ਸ਼ਹਿਰਾਂ 'ਚ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।
ਦਿੱਲੀ 'ਚ ਪਾਣੀ ਲਈ ਤਰਾਹ-ਤਰਾਹ
ਰਾਜਧਾਨੀ ਦਿੱਲੀ 'ਚ 45 ਡਿਗਰੀ ਦੀ ਤਪਦੀ ਗਰਮੀ ਦਰਮਿਆਨ ਪਾਣੀ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਦੇਵਲੀ, ਦੱਖਣਪੁਰੀ, ਸੰਗਮ ਵਿਹਾਰ ਤੇ ਦਿਲਸ਼ਾਦ ਗਾਰਡਨ ਵਰਗੇ ਇਲਾਕਿਆਂ ਵਿੱਚ ਹਫ਼ਤਿਆਂ ਤੋਂ ਪਾਣੀ ਦੀ ਸਪਲਾਈ ਠੱਪ ਹੈ। ਯਮੁਨਾ ਦੇ ਜਲ ਪੱਧਰ 'ਚ ਗਿਰਾਵਟ ਆਉਣ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ। ਲੋਕ ਖਾਲੀ ਬਾਲਟੀਆਂ ਅਤੇ ਬੋਤਲਾਂ ਲੈ ਕੇ ਦਿੱਲੀ ਜਲ ਬੋਰਡ ਦੇ ਦਫ਼ਤਰਾਂ ਦਾ ਘਿਰਾਓ ਕਰ ਰਹੇ ਹਨ। ਕਈ ਥਾਵਾਂ 'ਤੇ ਹਾਲਤ ਇੰਨੀ ਖ਼ਰਾਬ ਹੈ ਕਿ ਲੋਕਾਂ ਨੂੰ ਨਹਾਉਣ ਲਈ ਆਪਣੇ ਦਫ਼ਤਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਜੈਪੁਰ ਤੇ ਇੰਦੌਰ 'ਚ ਪ੍ਰਦਰਸ਼ਨ
ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਪਾਣੀ ਦੇ ਸੰਕਟ ਨੂੰ ਲੈ ਕੇ ਸਿਆਸੀ ਘਮਸਾਣ ਤੇਜ਼ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਮ ਲੋਕਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੜਕਾਂ 'ਤੇ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ 'ਮਿਨੀ ਮੁੰਬਈ' ਕਹੇ ਜਾਣ ਵਾਲੇ ਇੰਦੌਰ ਵਿੱਚ ਵੀ ਜਲ ਸੰਕਟ ਕਾਰਨ ਲੋਕਾਂ ਦਾ ਸਬਰ ਟੁੱਟ ਗਿਆ ਹੈ ਅਤੇ ਸੈਂਕੜੇ ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ।
ਯੂਪੀ 'ਚ ਬਿਜਲੀ ਦੀ ਰਿਕਾਰਡ ਮੰਗ ਅਤੇ 'ਨੌਤਪਾ' ਦਾ ਕਹਿਰ
ਉੱਤਰ ਪ੍ਰਦੇਸ਼ 'ਚ 'ਨੌਤਪਾ' ਦੀ ਸ਼ੁਰੂਆਤ ਨਾਲ ਹੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਾਂਦਾ, ਲਖਨਊ ਤੇ ਝਾਂਸੀ ਵਰਗੇ ਸ਼ਹਿਰਾਂ 'ਚ ਤਾਪਮਾਨ 45 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ। ਸੂਬੇ 'ਚ ਬਿਜਲੀ ਦੀ ਮੰਗ ਵੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ, 24 ਮਈ ਦੀ ਰਾਤ ਨੂੰ 31,804 ਮੈਗਾਵਾਟ ਦੀ ਮੰਗ ਦਰਜ ਕੀਤੀ ਗਈ। ਝਾਂਸੀ ਤੇ ਮੁਜ਼ੱਫ਼ਰਨਗਰ ਵਰਗੇ ਜ਼ਿਲ੍ਹਿਆਂ 'ਚ ਬਿਜਲੀ ਦੇ ਟ੍ਰਾਂਸਫਾਰਮਰਾਂ ਨੂੰ ਸੜਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਕੂਲਰਾਂ, ਪੱਖਿਆਂ ਅਤੇ ਪਾਣੀ ਦੇ ਸਪ੍ਰਿੰਕਲਰਾਂ ਰਾਹੀਂ ਠੰਡਾ ਰੱਖਣ ਦੇ ਜਤਨ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
40 ਸਾਲ ਦੀ ਜਨਾਨੀ ਨੂੰ 14 ਸਾਲ ਦੇ ਮੁੰਡੇ ਨਾਲ ਹੋ ਗਿਆ ਪਿਆਰ ! ਥਾਣੇ 'ਚ ਪੈ ਗਿਆ ਖਿਲਾਰਾ, ਫਿਰ...
NEXT STORY