ਬਹਾਦੁਰਗੜ੍ਹ– ਹਰਿਆਣਾ ਦੇ ਬਹਾਦੁਰਗੜ੍ਹ ਦਾ ਪਿੰਡ ਸਾਂਖੌਲ ਪਿਛਲੇ ਕਾਫੀ ਦਿਨਾਂ ਤੋਂ ਪਾਣੀ ਨਾਲ ਭਰਿਆ ਪਿਆ ਹੈ ਜਿਸ ਤੋਂ ਪਰੇਸ਼ਾਨ ਪਿੰਡ ਵਾਸੀ ਬੁੱਧਵਾਰ ਦੁਪਹਿਰ ਨੂੰ ਰੋਡ ਜਾਮ ਕਰਕੇ ਵਿਰੋਧ ਕਰ ਰਹੇ ਸਨ। ਉਥੇ ਹੀ ਇਕ ਘਰ ’ਚ ਭਰੇ ਪਾਣੀ ’ਚ ਬੁੱਡਣ ਨਾਲ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਗੋਲੂ ਪੁੱਤਰ ਰਾਹੁਲ ਦੇ ਰੂਪ ’ਚ ਹੋਈ ਹੈ।ਪੁਲਸ ਨੇ ਦੁਰਘਟਨਾ ਦਾ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਵੈਸਟ ਜੁਆ ਡ੍ਰੇਨ ਅਤੇ ਪਿੰਡ ਸਾਂਖੌਲ ਨੇੜੇ ਬਾਰਿਸ਼ ਜ਼ਿਆਦਾ ਹੋਣ ਕਾਰਨ ਨਾਲਾ ਓਵਰਫਲੋ ਹੋ ਗਿਆ ਹੈ। ਇਸ ਨਾਲ ਇੰਦਰਾ ਕਲੋਨੀ ਦੀਆਂ ਸੜਕਾਂ, ਘਰਾਂ ਅਤੇ ਗਲੀਆਂ ’ਚ ਦੋ ਫੁੱਟ ਤੋਂ ਜ਼ਿਆਦਾ ਪਾਣੀ ਭਰ ਗਿਆ ਹੈ।
ਇਸ ’ਤੇ ਪਿੰਡ ਤੋਂ ਬਾਹਰ ਰੋਡ ਜਾਮ ਕਰਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਰਾਹੁਲ ਅਤੇ ਉਸ ਦੀ ਪਤਨੀ ਘਰ ’ਚ ਬੇਟੇ ਗੋਲੂ ਨੂੰ ਮੰਜੇ ’ਤੇ ਸੁੱਤਾ ਛੱਡ ਕੇ ਪ੍ਰਦਰਸ਼ਨ ਕਰਨ ਚਲੇ ਗਏ। ਘਰ ’ਚ ਵੀ ਪਾਣੀ ਭਰਿਆ ਹੋਇਆ ਸੀ। ਕੁਝ ਦੇਰ ਬਾਅਦ ਬੱਚਾ ਨੀਂਦ ਤੋਂ ਜਾਗ ਗਿਆ ਅਤੇ ਮੰਜੇ ਤੋਂ ਹੇਠਾਂ ਉਤਰਦੇ ਹੀ ਉਹ ਪਾਣੀ ’ਚ ਡੁੱਬ ਗਿਆ। ਰਾਹੁਲ ਅਤੇ ਉਸ ਦੀ ਪਤਨੀ ਜਦੋਂ ਘਰ ਪਰਤੇ ਤਾਂ ਬੱਚੇ ਨੂੰ ਇਸ ਹਾਲਤ ’ਚ ਵੇਖ ਕੇ ਹਫੜਾ-ਦਫੜੀ ’ਚ ਹਸਪਤਾਲ ਪਹੁੰਚੇ। ਉਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜੰਮੂ-ਕਸ਼ਮੀਰ: ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ ਇਕ ਅੱਤਵਾਦੀ ਢੇਰ, ਗੋਲਾ-ਬਾਰੂਦ ਬਰਾਮਦ
NEXT STORY