ਨਵੀਂ ਦਿੱਲੀ— ਗਰਮੀ ਦਾ ਮੌਸਮ ਹੈ ਤਾਂ ਪਾਣੀ ਦੀ ਕਮੀ ਮਤਲਬ ਡੀਹਾਈਡਰੇਸ਼ਨ ਤੇ ਹੀਟ ਸਟਰੋਕ ਦੀ ਸਮੱਸਿਆ ਤਾਂ ਹੋਵੇਗੀ ਹੀ। ਅਜਿਹੇ ਸਮੇਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਤੁਹਾਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ , ਨਾਲ ਹੀ ਗਰਮੀਆਂ ਵਿਚ ਕੁੱਝ ਅਜਿਹੇ ਫਲ ਵੀ ਹਨ, ਜੋ ਪਾਣੀ ਦੀ ਕਮੀ ਨੂੰ ਦੂਰ ਕਰਦੇ ਹਨ। ਤਰਬੂਜ਼ ਗਰਮੀ ਵਿਚ ਮਿਲਣ ਵਾਲਾ ਅਜਿਹਾ ਫਲ ਹੈ ਜਿਸ ਵਿਚ ਵਿਟਾਮਿਨ ਏ 11 ਫੀਸਦੀ, ਵਿਟਾਮਿਨ ਸੀ 13 ਫੀਸਦੀ, ਕੈਲਸ਼ੀਅਮ, ਆਇਰਨ 1 ਫੀਸਦੀ, ਵਿਟਾਮਿਨ ਡੀ, ਵਿਟਾਮਿਨ ਬੀ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਤਰਬੂਜ਼ ਦੀ ਹਰ ਬਾਈਟ ਵਿਚ 94 ਫ਼ੀਸਦੀ ਪਾਣੀ ਤੇ 6 ਫ਼ੀਸਦੀ ਸ਼ੂਗਰ ਹੁੰਦਾ ਹੈ ਪਰ ਕਿਤੇ ਤੁਸੀਂ ਫਰੈੱਸ਼ ਦਿਸਣ ਵਾਲੇ ਫਲਾਂ ਦੇ ਚੱਕਰ ਵਿਚ ਨਕਲੀ ਤੇ ਨੁਕਸਾਨ ਪਹੁੰਚਾਉਣ ਵਾਲਾ ਤਰਬੂਜ਼ ਤਾਂ ਨਹੀਂ ਖਾ ਰਹੇ।
ਸਾਲ 2012 ਦੀ ਟਾਈਮਜ਼ ਆਫ ਇੰਡੀਆ ਵਿਚ ਛਪੀ ਰਿਪੋਰਟ ਦੱਸਦੀ ਹੈ ਕਿ ਤਰਬੂਜ਼ ਦੀ ਲਾਲੀ ਤੇ ਟੇਸਟ ਵਧਾਉਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਕੈਮੀਕਲ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਅੱਜ-ਕੱਲ ਸਿਰਫ ਤਰਬੂਜ਼ ਵਿਚ ਨਹੀਂ ਸਗੋਂ ਹਰ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਨੂੰ ਇੰਜੈਕਸ਼ਨ ਰਾਹੀਂ ਨਕਲੀ ਤਰੀਕੇ ਨਾਲ ਪਕਾਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ ।
ਇੰਝ ਕਰੀਏ ਇੰਜੈਕਟਡ ਤਰਬੂਜ਼ ਦੀ ਪਛਾਣ
ਤਰਬੂਜ਼ ਬੇਲ 'ਤੇ ਉੱਗਦਾ ਹੈ, ਆਪਣੇ ਭਾਰ ਦੀ ਵਜ੍ਹਾ ਕਾਰਨ ਇਹ ਜ਼ਮੀਨ ਉੱਤੇ ਹੁੰਦਾ ਹੈ। ਜ਼ਮੀਨ ਉੱਤੇ ਹੋਣ ਦੀ ਵਜ੍ਹਾ ਨਾਲ ਇਸ ਦੇ ਹੇਠਲੇ ਹਿੱਸੇ ਦਾ ਰੰਗ ਫਿੱਕਾ ਦਿਸਦਾ ਹੈ। ਉਪਰ ਦਾ ਰੰਗ ਨਾਰਮਲ ਹਰਾ ਹੁੰਦਾ ਹੈ। ਜੇਕਰ ਤਰਬੂਜ਼ ਇੰਜੈਕਟਡ ਹੈ ਤਾਂ ਤਰਬੂਜ਼ ਚਾਰਾਂ ਪਾਸਿਆਂ ਤੋਂ ਵੇਖਣ ਵਿਚ ਇੱਕੋ ਜਿਹਾ ਹੋਵੇਗਾ। ਇਸ ਦਾ ਮਤਲਬ ਉਸ ਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਹਰਾ ਕੀਤਾ ਗਿਆ ਹੈ।
ਰਮਜ਼ਾਨ ਦੌਰਾਨ ਹੁਣ ਤਕ 12 ਅੱਤਵਾਦੀ ਹੋਏ ਢੇਰ
NEXT STORY