ਨੈਸ਼ਨਲ ਡੈਸਕ : ਕੇਰਲ ਦੇ ਵਾਇਨਾਡ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਵਾਇਨਾਡ ਵਿੱਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀ ਇਸ ਆਫ਼ਤ ਤੋਂ ਦੁਖੀ ਲੋਕਾਂ ਲਈ ਰਾਹਤ ਫੰਡ ਦਾ ਐਲਾਨ ਕੀਤਾ ਸੀ। ਹੁਣ ਆਮ ਲੋਕਾਂ ਦੇ ਨਾਲ-ਨਾਲ ਸਾਊਥ ਸਿਨੇਮਾ ਦੇ ਸਿਤਾਰਿਆਂ ਨੇ ਵੀ ਲੋੜਵੰਦਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਪੈਸਾ ਦਾਨ ਕੀਤਾ ਹੈ।
ਇਨ੍ਹਾਂ ਸਿਤਾਰਿਆਂ ਨੇ ਦਾਨ ਕੀਤਾ ਪੈਸਾ
'ਐਨੀਮਲ' ਦੀ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਹਾਦਸੇ 'ਚ ਫਸੇ ਅਤੇ ਦੁਖੀ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ। ਅਦਾਕਾਰਾ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 10 ਲੱਖ ਰੁਪਏ ਦਾਨ ਕੀਤੇ ਹਨ। ਰਸ਼ਮੀਕਾ ਤੋਂ ਇਲਾਵਾ ਮਲਿਆਲਮ ਅਦਾਕਾਰ ਫਹਾਦ ਫਾਸਿਲ ਅਤੇ ਉਨ੍ਹਾਂ ਦੀ ਪਤਨੀ ਨਜ਼ਰੀਆ ਨਾਜ਼ਿਮ ਨੇ ਵੀ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾਨ ਕੀਤੇ ਹਨ। ਸਾਰੇ ਸਿਤਾਰੇ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਕੇ ਅਸਲ ਜ਼ਿੰਦਗੀ ਦੇ ਹੀਰੋ ਬਣ ਗਏ ਹਨ।
ਹੁਣ ਤੱਕ ਹੋਇਆ ਕਾਫੀ ਨੁਕਸਾਨ
ਵਾਇਨਾਡ 'ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 256 ਦੇ ਨੇੜੇ ਪਹੁੰਚ ਗਈ ਹੈ। ਸੋਮਵਾਰ ਨੂੰ, ਵਾਇਨਾਡ 'ਚ ਪਹਾੜੀਆਂ ਤੋਂ ਪਾਣੀ ਦੇ ਤੇਜ਼ ਵਹਾਅ ਨੇ ਇਰੁਵਾਝਿੰਜੀ ਨਦੀ ਦੇ ਵਹਾਅ ਦੀ ਦਿਸ਼ਾ ਬਦਲ ਦਿੱਤੀ, ਇਸਦੇ ਕਿਨਾਰਿਆਂ 'ਤੇ ਮੌਜੂਦ ਹਰ ਚੀਜ਼ ਵਹਿ ਗਈ। ਹੁਣ ਹਰਿਆਲੀ ਦੀ ਥਾਂ ਸਿਰਫ਼ ਮਲਬਾ ਹੀ ਨਜ਼ਰ ਆ ਰਿਹਾ ਹੈ। ਜ਼ਮੀਨ ਖਿਸਕਣ ਤੋਂ ਪਹਿਲਾਂ ਇਹ ਦਰਿਆ ਸਿੱਧੀ ਰੇਖਾ ਵਿੱਚ ਵਗਦਾ ਸੀ ਅਤੇ ਇਸ ਦੇ ਕੰਢਿਆਂ ’ਤੇ ਪਿੰਡ ਵਸਦੇ ਸਨ ਪਰ ਹੁਣ ਦਰਿਆ ਨੇ ਪੂਰੇ ਇਲਾਕੇ ਨੂੰ ਨਿਗਲ ਲਿਆ ਹੈ। ਲਗਾਤਾਰ ਬਰਸਾਤ ਕਾਰਨ ਬਚਾਅ ਕਾਰਜ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕੀਤਾ ਸੀ ਇਹ ਐਲਾਨ
ਜਾਣਕਾਰੀ ਮੁਤਾਬਕ ਵਾਇਨਾਡ ਵਿਚ ਮੰਗਲਵਾਰ 27 ਜੁਲਾਈ ਨੂੰ ਤਕਰੀਬਨ ਸਵੇਰੇ 2 ਵਜੇ ਲੈਂਡਸਲਾਈਡ ਹੋਈ ਸੀ। ਇਸ ਤੋਂ ਬਅਦ ਸਵੇਰੇ ਕਰੀਬ ਚਾਰ ਵਜੇ ਫਿਰ ਇਕ ਹੋਰ ਲੈਂਡਸਲਾਈਡ ਹੋਈ। ਲੈਂਡਸਲਾਈਡ ਦੇ ਕਾਰਨ 116 ਦੇ ਕਰੀਬ ਲੋਕ ਮਲਬੇ ਵਿਚ ਫਸ ਗਏ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਰੈਸਕਿਊ ਆਪ੍ਰੇਸ਼ਨ ਚੱਲਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਗਈ। ਇਸ ਆਪਦਾ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਜ਼ਖਮਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਸੀ।
ਝਾਰਖੰਡ 'ਚ ਦਰਦਨਾਕ ਹਾਦਸਾ, ਬਿਜਲੀ ਦੇ ਖੰਭੇ ਨਾਲ ਟਕਰਾਈ ਕਾਰ, ਬੱਚੇ ਸਣੇ 5 ਕਾਂਵੜੀਆਂ ਦੀ ਮੌਤ
NEXT STORY