ਵਾਇਨਾਡ (ਕੇਰਲ), (ਭਾਸ਼ਾ)- ਵਾਇਨਾਡ ਜ਼ਿਲੇ ਦੇ ਚੂਰਲਮਾਲਾ-ਮੁੰਡਕਈ ਵਿਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਲੋਕਾਂ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਮੇਪਾਡੀ ਗ੍ਰਾਮ ਪੰਚਾਇਤ ਵੱਲੋਂ ਦਿੱਤੇ ਗਏ ਭੋਜਨ ਦੇ ਪੈਕਟਾਂ ਵਿਚ ਕੀੜੇ ਸਨ। ਇਸ ਤੋਂ ਬਾਅਦ ਡੀ. ਵਾਈ. ਐੱਫ. ਆਈ. ਨੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਹਿੰਸਾ ਵੀ ਹੋਈ। ਮੇਪਾਡੀ ਪੰਚਾਇਤ ਕਾਂਗਰਸ ਦੀ ਅਗਵਾਈ ਵਾਲੀ ਯੂ. ਡੀ. ਐੱਫ. ਵੱਲੋਂ ਸ਼ਾਸਤ ਹੈ। ਡੀ. ਵਾਈ. ਐੱਫ. ਆਈ. ਕਾਰਕੁਨਾਂ ਨੇ ਕਥਿਤ ਤੌਰ ’ਤੇ ਦੂਸ਼ਿਤ ਭੋਜਨ ਪਦਾਰਥਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਧਰਨਾ ਦਿੱਤਾ।
ਸਵੇਰੇ ਕਰੀਬ 11.30 ਵਜੇ ਤਣਾਅ ਉਦੋਂ ਵਧ ਗਿਆ ਜਦੋਂ ਡੀ. ਵਾਈ. ਐੱਫ. ਆਈ. ਦੇ ਕਾਰਕੁਨਾਂ ਨੇ ਪੰਚਾਇਤ ਪ੍ਰਧਾਨ ਦੇ ਦਫ਼ਤਰ ਵਿਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੁਲਸ ਅਧਿਕਾਰੀਆਂ ਅਤੇ ਪੰਚਾਇਤ ਮੈਂਬਰਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਝੜਪਾਂ ਹੋਈਆਂ।
ਪੰਚਾਇਤ ਅਧਿਕਾਰੀਆਂ ਅਨੁਸਾਰ ਝੜਪਾਂ ਵਿਚ ਪੰਚਾਇਤ ਪ੍ਰਧਾਨ ਕੇ. ਬਾਬੂ ਅਤੇ ਚਾਰ ਹੋਰ ਮੈਂਬਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ, ਸ਼ਿਕਾਇਤਾਂ ਮਿਲੀਆਂ ਸਨ ਕਿ ਮੇਪਾਡੀ ਗ੍ਰਾਮ ਪੰਚਾਇਤ ਵੱਲੋਂ ਲੈਂਡ ਸਲਾਈਡਿੰਗ ਦੇ ਪੀੜਤਾਂ ਨੂੰ ਵੰਡੇ ਗਏ ਭੋਜਨ ਵਿਚ ਕੀੜੇ ਲੱਗੇ ਚੌਲ, ਰਵਾ ਅਤੇ ਆਟਾ ਸੀ। ਯੂ. ਡੀ. ਐੱਫ. ਮੈਂਬਰਾਂ ਨੇ ਦਾਅਵਾ ਕੀਤਾ ਪ੍ਰਦਰਸ਼ਨਕਾਰੀਆਂ ਨੇ ਪੰਚਾਇਤ ਪ੍ਰਧਾਨ ਦੇ ਦਫਤਰ ਵਿਚ ਜਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਖਿਲਾਫ ਨਸਲਵਾਦੀ ਟਿੱਪਣੀ ਕੀਤੀ।
ਕਾਂਗਰਸ ਨੇ ਮਹਾਰਾਸ਼ਟਰ ’ਚ ਬਾਗੀ ਉਮੀਦਵਾਰਾਂ ਨੂੰ ਪਾਰਟੀ ’ਚੋਂ 6 ਸਾਲਾਂ ਲਈ ਕੀਤਾ ਮੁਅੱਤਲ
NEXT STORY