ਲਖਨਊ— ਰਾਮ ਮੰਦਰ ਨਿਰਮਾਣ 'ਤੇ ਯੂ.ਪੀ. ਸਰਕਾਰ ਨੇ ਵੱਡਾ ਬਿਆਨ ਦਿੱਤਾ ਹੈ। ਸੂਬੇ ਦੇ ਡਿਪਟੀ ਸੀ.ਐੱਮ. ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਕੋਲ ਹੈ ਤੇ ਅਸੀਂ ਇਸ 'ਚ ਕੁਝ ਨਹੀਂ ਕਰ ਸਕਦੇ ਹਾਂ। ਦੱਸ ਦਈਏ ਕਿ ਆਰ.ਐੱਸ.ਐੱਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਰਾਮ ਮੰਦਰ ਦੇ ਨਿਰਮਾਣ ਲਈ ਸਰਕਾਰ ਤੋਂ ਆਰਡੀਨੈਂਸ ਲਿਆਉਣ ਦੀ ਮੰਗ ਕਰ ਰਹੇ ਹਨ।
ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ, ''ਰਾਮ ਮੰਦਰ ਦਾ ਮੁੱਦਾ ਸੁਪਰੀਮ ਕੋਰਟ ਦੇ ਕੋਲ ਹੈ, ਅਸੀਂ ਇਸ ਮਾਮਲੇ 'ਚ ਕੁਝ ਨਹੀਂ ਕਰ ਸਕਦੇ ਹਾਂ ਪਰ ਅਸੀਂ ਅਯੁੱਧਿਆ 'ਚ ਰਾਮਲਲਾ ਦਾ ਸਟੈਚੂ ਖੜ੍ਹਾ ਕਰਨ ਤੋਂ ਕੋਈ ਰੋਕ ਨਹੀਂ ਰਿਹਾ ਹੈ। ਜੇਕਰ ਕੋਈ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਅਸੀਂ ਦੇਖ ਲਵਾਂਗੇ। ਅਯੁੱਧਿਆ ਦਾ ਵਿਕਾਸ ਕਰਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਹੈ।''
ਰਾਮ ਮੰਦਿਰ ਲਈ ਕਾਨੂੰਨ ਬਣਾ ਸਕਦੀ ਹੈ ਮੋਦੀ ਸਰਕਾਰ : ਜੱਜ ਚੇਲਮੇਸ਼ਵਰ
ਸੋਹਰਾਬੂਦੀਨ ਮਾਮਲੇ ’ਚ ਅਮਿਤ ਸ਼ਾਹ ਨੂੰ ਵੱਡੀ ਰਾਹਤ
NEXT STORY