ਨਵੀਂ ਦਿੱਲੀ– ਜੇਕਰ ਭਾਰਤ ’ਚ 18 ਸਾਲ ਤੋਂ ਉੱਪਰ ਦੇ 94 ਕਰੋੜ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਟੀਕੇ ਦੀਆਂ 2 ਖੁਰਾਕਾਂ ਲਗਾਉਣ ਦਾ ਟੀਚਾ ਪ੍ਰਾਪਤ ਕਰਨਾ ਹੈ ਤਾਂ ਮਾਹਿਰਾਂ ਮੁਤਾਬਕ, ਰੋਜ਼ਾਨਾ ਲੱਗਭਗ 1 ਕਰੋੜ ਲੋਕਾਂ ਨੂੰ ਟੀਕੇ ਲਗਾਉਣ ਹੋਣਗੇ। ਅਪ੍ਰੈਲ ’ਚ ਇਕ ਦਿਨ ’ਚ ਔਸਤ 30 ਲੱਖ ਟੀਕੇ ਲਗਾਉਣ ਦਾ ਰਿਕਾਰਡ ਬਣਾਇਆ ਗਿਆ ਪਰ ਮਈ ’ਚ 18 ਲੱਖ ਟੀਕੇ ਲਗਾਏ ਗਏ।
ਇਹ ਵੀ ਪੜ੍ਹੋ– ਕੋਵਿਡ ਖ਼ਿਲਾਫ਼ ਲੜਾਈ ’ਚ ਭਾਰਤ ਲਈ ਚੰਗਾ ਸੰਕੇਤ, ਤੇਜ਼ੀ ਨਾਲ ਠੀਕ ਹੋ ਰਹੇ ਮਰੀਜ਼
ਸਰਕਾਰ ਲਗਾਤਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਟੀਕਿਆਂ ਦੀ ਕੋਈ ਕਮੀ ਨਹੀਂ ਹੈ ਪਰ ਦੇਸ਼ ’ਚ ਬਹੁਤ ਸਾਰੇ ਟੀਕਾਕਰਨ ਕੇਂਦਰ ਟੀਕਿਆਂ ਦੀ ਕਮੀ ਕਾਰਨ ਬੰਦ ਹੋ ਗਏ ਹਨ। ਸ਼ੁਰੂਆਤ ’ਚ ਲੋਕਾਂ ’ਚ ਟੀਕਿਆਂ ਨੂੰ ਲੈ ਕੇ ਕੁਝ ਹਿਚਕਿਚਾਹਟ ਸੀ ਪਰ ਹੁਣ ਲੋਕ ਟੀਕਾ ਲਗਵਾਉਣ ਲਈ ਬਹੁਤ ਉਤਾਵਲੇ ਹੋ ਗਏ ਹਨ।
ਇਹ ਵੀ ਪੜ੍ਹੋ– ਝਾੜੂ-ਪੋਚਾ ਕਰਨ ਵਾਲੀ ਬਣ ਗਈ ਡਾਕਟਰ, ਗਰਭਵਤੀ ਦੀ ਮੌਤ, ਜ਼ਿੰਦਾ ਬੱਚੇ ਨੂੰ ਡਸਟਬਿਨ ’ਚ ਸੁੱਟਿਆ
ਇੱਥੋਂ ਤੱਕ ਕਿ ਪੇਂਡੂ ਇਲਾਕਿਆਂ ’ਚ ਵੀ ਲੋਕ ਟੀਕਾਕਰਨ ਲਈ ਅੱਗੇ ਆ ਰਹੇ ਹਨ। ਦੇਸ਼ ’ਚ ਸ਼ਹਿਰਾਂ ਅਤੇ ਪਿੰਡਾਂ ’ਚ ਲੋਕਾਂ ਦਾ ਟੀਕਾਕਰਨ ਲਈ ਉਮੜਣਾ ਆਮ ਵੇਖਿਆ ਜਾ ਸਕਦਾ ਹੈ ਪਰ ਟੀਕੇ ਨਾ ਮਿਲਣ ਨਾਲ ਕੁਝ ਥਾਵਾਂ ’ਤੇ ਉਨ੍ਹਾਂ ਨੂੰ ਵਾਪਸ ਪਰਤਣਾ ਪੈ ਰਿਹਾ ਹੈ। ਦੇਸ਼ ’ਚ 18 ਸਾਲ ਤੋਂ ਵੱਧ ਦੇ ਲੋਕਾਂ ਨੂੰ ਟੀਕੇ ਲਗਾਉਣ ਲਈ ਘੱਟ ਤੋਂ ਘੱਟ 170 ਕਰੋੜ ਟੀਕੇ ਚਾਹੀਦੇ ਹਨ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਬੱਚਿਆਂ ਨੂੰ ਵੀ ਟੀਕੇ ਲਗਾਉਣ ਦੀ ਯੋਜਨਾ ਹੈ ਪਰ ਅਜੇ ਬੱਚਿਆਂ ਲਈ ਟੀਕਾ ਨਹੀਂ ਆਇਆ ਹੈ। ਭਾਰਤ ’ਚ 131 ਦਿਨਾਂ ’ਚ ਲੱਗਭਗ 20 ਕਰੋੜ ਟੀਕੇ ਇਸਤੇਮਾਲ ਹੋ ਚੁੱਕੇ ਹਨ। 31 ਦਸੰਬਰ ਤੱਕ ਅਗਲੇ 175 ਦਿਨਾਂ ’ਚ (ਐਤਵਾਰ ਅਤੇ ਤਿਓਹਾਰਾਂ ਨੂੰ ਛੱਡ ਕੇ) ਬਾਕੀ 170 ਕਰੋੜ ਟੀਕੇ ਲਗਾਏ ਜਾਣੇ ਹਨ।
ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਕੀ ਹੋਵੇਗਾ ਅੰਦੋਲਨ ਦਾ ਭਵਿੱਖ
NEXT STORY