ਕਲਾਈਕੁੰਡਾ/ਗੜਬੇਤਾ/ਕੇਸੀਆਰੀ – ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ ’ਚ ‘ਪਰਿਵਰਤਨ’ (ਤਬਦੀਲੀ) ਲਿਆਏਗੀ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਪੂਰੀ ਤਾਕਤ ਨਾਲ ਪੱਛਮੀ ਬੰਗਾਲ ਨੂੰ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਸੂਬੇ ’ਚ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਉਹ (ਬੈਨਰਜੀ) ਕੇਂਦਰ ’ਚ ਜਾਏਗੀ।
ਉਨ੍ਹਾਂ ਭਾਜਪਾ ’ਤੇ ਉਨ੍ਹਾਂ ਦੇ ‘ਪਰਿਵਰਤਨ’ ਨਾਅਰੇ ਨੂੰ ਚੋਰੀ ਕਰਨ ਅਤੇ ਇਸ ਨੂੰ ਅਸਲ ਪਰਿਵਰਤਨ ਦੇ ਨਾਂ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਡਰ ਹੈ ਕਿ ਜੇ ਅਸੀਂ ਪੱ. ਬੰਗਾਲ ’ਚ ਜਿੱਤਦੇ ਹਾਂ ਤਾਂ ਅਸੀਂ ਦਿੱਲੀ ’ਚ ਇਕ ਬਦਲ ਲੈ ਕੇ ਆਵਾਂਗੇ ਤੇ ਇਸ ਲਈ ਉਹ ਸੂਬੇ ਨੂੰ ਪੂਰੀ ਤਾਕਤ ਨਾਲ ਨਿਸ਼ਾਨਾ ਬਣਾ ਰਹੇ ਹਨ। ਮਮਤਾ ਨੇ ਕਿਹਾ ਕਿ ਭਾਜਪਾ ਝੂਠਿਆਂ ਦੀ ਪਾਰਟੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਢਾਬੇ 'ਚ ਰੋਟੀ 'ਤੇ ਥੁੱਕ ਕੇ ਬਣਾਈ ਜਾਂਦੀ ਸੀ ਤੰਦੂਰੀ ਰੋਟੀ, ਵੀਡੀਓ ਵਾਇਰਲ
NEXT STORY