ਨਵੀਂ ਦਿੱਲੀ– ਚੀਨ ਵੱਲੋਂ ਡੋਕਲਾਮ ਖੇਤਰ ’ਚ ਸੜਕਾਂ ਦੇ ਨਿਰਮਾਣ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਉਕਤ ਇਲਾਕੇ ’ਚ ਗਤੀਵਿਧੀਆਂ ’ਤੇ ਪੂਰੀ ਨਜ਼ਰ ਹੈ ਅਤੇ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅੱਜ ਇਥੇ ਰੈਗੂਲਰ ਬ੍ਰੀਫਿੰਗ ’ਚ ਡੋਕਲਾਮ ਖੇਤਰ ’ਚ ਚੀਨ ਦੀਆਂ ਗਤੀਵਿਧੀਆਂ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਸਰਕਾਰ ਦੀ ਭਾਰਤ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਾਰੀਆਂ ਗਤੀਵਿਧੀਆਂ ’ਤੇ ਪੂਰ ਨਜ਼ਰ ਹੈ। ਅਸੀਂ ਦੇਸ਼ ਦੀ ਸੁਰੱਖਿਆ ਲਈ ਸਾਰੇ ਸੰਭਵ ਤੇ ਜ਼ਰੂਰੀ ਕਦਮ ਚੁੱਕਾਂਗੇ।
ਪੂਰਬੀ ਲੱਦਾਖ ’ਚ ਅਸਲ ਕੰਟ੍ਰੋਲ ਲਾਈਨ (ਐੱਲ. ਏ. ਸੀ.) ਨੂੰ ਲੈ ਕੇ ਹਾਲ ਹੀ ’ਚ ਸੰਪਨ ਫੌਜੀ ਅਧਿਕਾਰੀਆਂ ਦੀ ਬੈਠਕ ਬਾਰੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਸੀਂ ਚੀਨ ਦੇ ਨਾਲ ਫੌਜੀ ਅਤੇ ਕੂਟਨੀਤਕ ਦੋਵੇਂ ਪੱਧਰਾਂ ’ਤੇ ਗੱਲਬਾਤ ਕਰ ਰਹੇ ਹਾਂ ਤਾਂ ਕਿ ਫੌਜਾਂ ਦੇ ਆਹਮੋ-ਸਾਹਮਣਿਓਂ ਹਟਨ ਅਤੇ ਸਰਹੱਦੀ ਖੇਤਰਾਂ ’ਚ ਕੁਝ ਹੱਦ ਤੱਕ ਸਥਿਰਤਾ ਅਤੇ ਆਮ ਹਾਲਾਤ ਬਰਕਰਾਰ ਹੋ ਸਕਣ, ਜਿਸ ਨਾਲ ਸਾਡੇ ਸਬੰਧਾਂ ’ਚ ਸੁਧਾਰ ਆ ਸਕੇ।
ਸ਼੍ਰੀਲੰਕਾ ਬਾਰੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਸ਼੍ਰੀਲੰਕਾ ਨੂੰ ਉਸ ਦੀ ਜ਼ਰੂਰਤ ਦੇ ਹਿਸਾਬ ਨਾਲ ਲੋੜੀਂਦੀ ਵਿੱਤੀ ਸਹਾਇਤਾ ਦੇਣ ਲਈ ਮੋਹਰੀ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇਸ਼ਾਂ ’ਚੋਂ ਹਾਂ, ਜਿਨ੍ਹਾਂ ਨੇ ਲੋੜ ਪੈਣ ’ਤੇ ਸ਼੍ਰੀਲੰਕਾ ਨੂੰ ਸਭ ਤੋਂ ਵੱਧ ਮਦਦ ਮੁਹੱਈਆ ਕਰਵਾਈ ਹੈ। ਅਸੀਂ ਸ਼੍ਰੀਲੰਕਾ ਦੇ ਲੋਕਾਂ ਨਾਲ ਅੱਗੇ ਵੀ ਖੜੇ ਰਹਾਂਗੇ।
ਨੀਤੀ ਆਯੋਗ ਨੇ ਜਾਰੀ ਕੀਤਾ ਇਨੋਵੇਸ਼ਨ ਇੰਡੈਕਸ, ਲਗਾਤਾਰ ਤੀਜੀ ਵਾਰ ਟੌਪ ਰਿਹਾ ਕਰਨਾਟਕ
NEXT STORY