ਨਵੀਂ ਦਿੱਲੀ-ਦੇਸ਼ ਜਿੱਥੇ ਇਕ ਪਾਸੇ ਕੋਰੋਨਾਵਾਇਰਸ ਨਾਲ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਵਾਰ ਮੌਸਮ ਦਾ ਮਿਜ਼ਾਜ ਲੋਕਾਂ ਦੀ ਸੋਚ ਤੋਂ ਵੀ ਪਰੇ ਹੈ। ਇੱਥੇ ਇਨ੍ਹਾਂ ਦਿਨਾਂ ਦੌਰਾਨ ਜਿੱਥੇ ਗਰਮੀ ਵੱਧ ਜਾਂਦੀ ਹੈ ਉੱਥੇ ਹੀ ਇਸ ਵਾਰ ਹੁਣ ਤੱਕ ਬਾਰਿਸ਼ ਅਤੇ ਬਰਫਬਾਰੀ ਵੀ ਹੋ ਰਹੀ ਹੈ।ਦੱਸ ਦੇਈਏ ਕਿ ਰੋਹਤਾਂਗ ਦੱਰੇ 'ਚ ਜਿੱਥੇ ਬੀਤੇ ਮੰਗਲਵਾਰ ਨੂੰ ਬਰਫਬਾਰੀ ਹੋਈ ਉੱਥੇ ਹੀ ਮੌਸਮ ਵਿਭਾਗ ਮੁਤਾਬਕ 26 ਅਤੇ 27 ਮਾਰਚ ਨੂੰ ਦਿੱਲੀ-ਐੱਨ.ਸੀ.ਆਰ.ਸਮੇਤ ਨਾਲ ਲੱਗਦੇ ਸੂਬਿਆਂ 'ਚ ਇਕ ਵਾਰ ਫਿਰ ਬਾਰਿਸ਼ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਦਿੱਲੀ ਅਤੇ ਐਨ.ਸੀ.ਆਰ 'ਚ ਇਨ੍ਹਾਂ 2 ਦਿਨਾਂ ਦੌਰਾਨ ਹਨੇਰੀ-ਤੂਫਾਨ ਦੇ ਨਾਲ ਬਾਰਿਸ਼ ਵੀ ਹੋ ਸਕਦੀ ਹੈ। ਦਿੱਲੀ ਅਤੇ ਪੰਜਾਬ 'ਚ ਅੱਜ ਹਲਕੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਹਵਾ ਚੱਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ। 26 ਅਤੇ 27 ਮਾਰਚ ਦੀ ਰਾਤ ਨੂੰ ਪੰਜਾਬ, ਹਰਿਆਣਾ, ਯੂ.ਪੀ. ਰਾਜਸਥਾਨ 'ਚ ਤੂਫਾਨ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਤਰਾਂਖੰਡ 'ਚ 27 ਮਾਰਚ ਨੂੰ ਗਰਜ ਚਮਕ ਦੇ ਨਾਲ ਹਨੇਰੀ-ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਕੋਰੋਨਾਵਾਇਰਸ ਦੇ ਕਾਰਨ ਲਾਕਡਾਊਨ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਲਈ ਇਸ ਮੌਸਮ 'ਚ ਬਾਰਿਸ਼ ਹੋਣੀ ਚੰਗੀ ਖਬਰ ਨਹੀਂ ਹੈ। ਇਸ ਤੋਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਲਾਕ ਡਾਊਨ : ਬਿਹਾਰ ਦੇ ਮੁੱਖ ਮੰਤਰੀ ਨੇ 100 ਕਰੋੜ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ
NEXT STORY