ਨੈਸ਼ਨਲ ਡੈਸਕ- ਉੱਤਰਾਖੰਡ 'ਚ ਇਨ੍ਹੀ ਦਿਨੀਂ ਚਾਰ ਧਾਮ ਯਾਤਰਾ ਜ਼ੋਰਾਂ 'ਤੇ ਹੈ। ਦੇਸ਼ ਭਰ ਤੋਂ ਸ਼ਰਧਾਲੂ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮਨੋਤਰੀ ਧਾਮ ਦੇ ਦਰਸ਼ਨ ਲਈ ਪਹੁੰਚ ਰਹੇ ਹਨ। ਅਜਿਹੇ 'ਚ ਲੋਕਾਂ ਦੇ ਮਨ 'ਚ ਇਹ ਸਵਾਲ ਹੈ ਕਿ ਪਹਾੜਾਂ 'ਤੇ ਮੌਸਮ ਕਿਹੋ ਜਿਹਾ ਰਹੇਗਾ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ, ਸੂਬੇ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ, ਗੜੇਮਾਰੀ, ਹਨ੍ਹੇਰੀ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
21 ਤੋਂ 27 ਮਈ ਤਕ ਅਲਰਟ
- ਮੌਸਮ ਵਿਭਾਗ ਨੇ 21 ਮਈ ਤੋਂ 27 ਮਈ ਤੱਕ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਜਿਸ ਵਿੱਚ ਵੱਖ-ਵੱਖ ਦਿਨਾਂ 'ਤੇ ਵੱਖ-ਵੱਖ ਪੱਧਰਾਂ ਦੇ ਅਲਰਟ ਜਾਰੀ ਕੀਤੇ ਗਏ ਹਨ।
- 21 ਮਈ ਨੂੰ ਓਰਜ ਅਲਰਟ : ਭਾਰੀ ਮੀਂਹ ਦੇ ਨਾਲ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ
ਬਿਜਲੀ ਡਿੱਗਣ ਦੀ ਸੰਭਾਵਨਾ ਹੈ।
- 22 ਤੋਂ 27 ਮਈ ਤੱਕ ਯੈਲੋ ਅਲਰਟ : ਇਨ੍ਹਾਂ ਦਿਨਾਂ ਵਿੱਚ ਵੀ ਮੌਸਮ ਖਰਾਬ ਰਹੇਗਾ। ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਬਿਜਲੀ ਡਿੱਗਣ ਅਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ ਸਭ ਤੋਂ ਜ਼ਿਆਦਾ ਅਸਰ
21 ਮਈ ਨੂੰ ਦੇਹਰਾਦੂਨ, ਅਲਮੋੜਾ, ਬਾਗੇਸ਼ਵਰ, ਪਿਥੌਰਾਗੜ੍ਹ ਅਤੇ ਟਿਹਰੀ ਜ਼ਿਲ੍ਹਿਆਂ ਵਿੱਚ ਮੌਸਮ ਦਾ ਵਧੇਰੇ ਪ੍ਰਭਾਵ ਪਵੇਗਾ। 22 ਮਈ ਨੂੰ ਪੌੜੀ, ਨੈਨੀਤਾਲ, ਚੰਪਾਵਤ, ਅਲਮੋੜਾ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦੌਰਾਨ ਪੱਥਰ ਜਾਂ ਚੱਟਾਨਾਂ ਡਿੱਗਣ ਦਾ ਖ਼ਤਰਾ ਰਹੇਗਾ।
ਮੌਸਮ ਵਿਭਾਗ ਦੀ ਚਿਤਾਵਨੀ ਸਿਰਫ਼ ਆਮ ਇਲਾਕਿਆਂ ਲਈ ਹੀ ਨਹੀਂ ਸਗੋਂ ਚਾਰਧਾਮ ਯਾਤਰਾ ਦੇ ਰੂਟਾਂ 'ਤੇ ਵੀ ਲਾਗੂ ਹੁੰਦੀ ਹੈ। ਭਾਰੀ ਬਾਰਸ਼ ਅਤੇ ਤੂਫਾਨ ਦੌਰਾਨ ਕੇਦਾਰਨਾਥ ਅਤੇ ਯਮੁਨੋਤਰੀ ਵਰਗੇ ਮੁਸ਼ਕਲ ਅਤੇ ਉੱਚਾਈ ਵਾਲੇ ਖੇਤਰਾਂ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਤੁਰਨ ਦੌਰਾਨ ਫਿਸਲਣ ਅਤੇ ਪੱਥਰ ਡਿੱਗਣ ਦਾ ਖ਼ਤਰਾ ਵੱਧ ਸਕਦਾ ਹੈ।
ਹੁਣ ਭਾਖੜਾ ਡੈਮ ਦੀ ਸੁਰੱਖਿਆ CISF ਹੱਥ, 296 ਅਸਾਮੀਆਂ ਨੂੰ ਮਨਜ਼ੂਰੀ
NEXT STORY