ਜੰਮੂ, (ਸਤੀਸ਼)- ਸਾਲ 2026 ਦੇ ਪਹਿਲੇ ਦਿਨ ਜੰਮੂ-ਕਸ਼ਮੀਰ ’ਚ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਅਨੁਸਾਰ ਸੂਬੇ ਦੇ ਕਈ ਉਚਾਈ ਵਾਲੇ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦਰਜ ਕੀਤੀ ਗਈ, ਜਿਸ ਨਾਲ ਨਵੇਂ ਸਾਲ ਦੀ ਸ਼ੁਰੂਆਤ ਸਰਦ ਅਤੇ ਬਰਫ਼ੀਲੀ ਰਹੀ।
ਸਾਧਨਾ ਪਾਸ ’ਚ ਲੱਗਭਗ 6 ਇੰਚ ਬਰਫ਼ਬਾਰੀ ਹੋਈ, ਜਦਕਿ ਗੁਰੇਜ਼ ਅਤੇ ਤੁਲੈਲ ਖੇਤਰਾਂ ’ਚ 8 ਤੋਂ 12 ਇੰਚ ਤੱਕ ਬਰਫ਼ ਡਿੱਗੀ। ਸੋਨਮਰਗ ਅਤੇ ਜੋਜ਼ੀਲਾ ਖੇਤਰ ’ਚ 5 ਤੋਂ 8 ਇੰਚ ਬਰਫ਼ਬਾਰੀ ਦਰਜ ਕੀਤੀ ਗਈ। ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ’ਚ 2 ਇੰਚ, ਉੱਥੇ ਹੀ ਮੁਗਲ ਰੋਡ ਅਤੇ ਸਿੰਥਨ ਟਾਪ ’ਤੇ 2 ਤੋਂ 4 ਇੰਚ ਤੱਕ ਬਰਫ਼ਬਾਰੀ ਹੋਈ। ਪਹਿਲਗਾਮ ਦੇ ਉਪਰੀ ਇਲਾਕਿਆਂ ’ਚ ਵੀ ਲੱਗਭਗ 2 ਇੰਚ ਬਰਫ਼ ਡਿੱਗੀ।
ਦੂਜੇ ਪਾਸੇ, ਜੰਮੂ ਡਵੀਜ਼ਨ ਦੇ ਕਈ ਹਿੱਸਿਆਂ ’ਚ ਹਲਕਾ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 2 ਤੋਂ 5 ਜਨਵਰੀ ਦੌਰਾਨ ਪੂਰੇ ਖੇਤਰ ’ਚ ਮੌਸਮ ਆਮ ਤੌਰ ’ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦਰਮਿਆਨ ਯਾਤਰੀਆਂ ਅਤੇ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ 3 ਦਿਨਾਂ ਦੌਰਾਨ ਜੰਮੂ ਡਵੀਜ਼ਨ ਦੇ ਮੈਦਾਨੀ ਇਲਾਕਿਆਂ ’ਚ ਦਰਮਿਆਨੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ, ਜਦਕਿ ਕੁਝ ਥਾਵਾਂ ’ਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ। ਅਜਿਹੇ ’ਚ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਅਗਾਊਂ ਅੰਦਾਜ਼ੇ ਅਨੁਸਾਰ 20 ਜਨਵਰੀ ਤੱਕ ਕਿਸੇ ਵੱਡੇ ਪੱਛਮੀ ਵਿਗਾੜ ਦੇ ਸਰਗਰਮ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਇਸ ਦੌਰਾਨ ਕੁਝ ਕਮਜ਼ੋਰ ਪੱਛਮੀ ਵਿਗਾੜ ਆ ਸਕਦੇ ਹਨ। 7 ਤੋਂ 15 ਜਨਵਰੀ ਦੇ ਦਰਮਿਆਨ ਅੰਸ਼ਿਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਮੌਸਮ ਖੁਸ਼ਕ ਬਣਿਆ ਰਹੇਗਾ ਅਤੇ ਸਿਰਫ ਉਚਾਈ ਵਾਲੇ ਇਲਾਕਿਆਂ ’ਚ ਹੀ ਕਿਤੇ-ਕਿਤੇ ਹਲਕੀ ਮੌਸਮੀ ਸਰਗਰਮੀ ਹੋ ਸਕਦੀ ਹੈ।
ਕਿਸ਼ਤਵਾੜ 'ਚ ਭਿਆਨਕ ਅੱਗ: 4-5 ਘਰ ਸੜ ਕੇ ਸੁਆਹ, ਫੌਜ ਤੇ ਪੁਲਸ ਨੇ ਸੰਭਾਲਿਆ ਮੋਰਚਾ
NEXT STORY