ਨੈਸ਼ਨਲ ਡੈਸਕ- ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਆਈ ਲਾੜੀ ਨੇ ਹੰਗਾਮਾ ਕਰ ਦਿੱਤਾ ਅਤੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ ਸਹੁਰਿਆਂ ਨੂੰ ਥਾਣੇ ਦਾ ਮੂੰਹ ਦਿਖਾ ਦਿੱਤਾ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦਾ ਹੈ। ਜਿੱਥੇ 13 ਫਰਵਰੀ ਨੂੰ ਛੋਟੀ ਸੁਰੌਲੀ ਦੀ ਇਕ ਕੁੜੀ ਦਾ ਵਿਆਹ ਕੁਠੌਂਡ ਦੇ ਕਸਬੇ ਦੇ ਇਕ ਨੌਜਵਾਨ ਨਾਲ ਹੋਇਆ। ਆਪਣੇ ਮਾਪਿਆਂ ਦੇ ਘਰ ਛੱਡਣ ਤੋਂ ਬਾਅਦ ਲਾੜੀ 14 ਫਰਵਰੀ ਨੂੰ ਆਪਣੇ ਸਹੁਰੇ ਘਰ ਪਹੁੰਚੀ। ਜਿਵੇਂ ਹੀ ਪਤੀ ਸੁਹਾਗਰਾਤ ਨੂੰ ਕਮਰੇ 'ਚ ਦਾਖਲ ਹੋਇਆ, ਉਸ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਪ੍ਰੇਮੀ ਨਾਲ ਰਹਿਣ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਇਸ ਤੋਂ ਬਾਅਦ ਜਦੋਂ ਸ਼ਨੀਵਾਰ ਨੂੰ ਪੰਚਾਇਤ ਬੈਠੀ ਤਾਂ ਲਾੜੀ ਤੇ ਉਸ ਦੀ ਮਾਂ ਫਰਾਰ ਹੋ ਗਈ। ਇਸ ਤੋਂ ਬਾਅਦ ਲਾੜਾ ਪੁਲਸ ਸਟੇਸ਼ਨ ਪਹੁੰਚਿਆ ਅਤੇ ਲਿਖਤੀ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਜਦੋਂ ਪੁਲਸ ਲਾੜੀ ਦੇ ਘਰ ਪਹੁੰਚੀ ਤਾਂ ਉਸ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਵਿਆਹ ਨਹੀਂ ਕਰੇਗੀ ਪਰ ਉਨ੍ਹਾਂ ਨੇ ਉਸ ਦਾ ਵਿਆਹ ਜ਼ਬਰਦਸਤੀ ਅਤੇ ਝੂਠ ਬੋਲ ਕੇ ਕਰਵਾ ਦਿੱਤਾ, ਇਸ ਲਈ ਉਹ ਆਪਣੇ ਸਹੁਰੇ ਘਰ ਨਹੀਂ ਰਹੇਗੀ। ਲਕਸ਼ਮੀਕਾਂਤ ਦਾ ਵਿਆਹ 13 ਫਰਵਰੀ ਨੂੰ ਨਿਕਿਤਾ ਨਾਲ ਹੋਇਆ। 14 ਫਰਵਰੀ ਨੂੰ ਨਵੀਂ ਵਿਆਹੀ ਲਾੜੀ ਲਕਸ਼ਮੀਕਾਂਤ ਨਾਲ ਆਪਣੇ ਸਹੁਰੇ ਘਰ ਆਈ। ਇੱਥੇ ਸੁਹਾਗਰਾਤ ਨੂੰ ਉਸ ਨੇ ਲਕਸ਼ਮੀਕਾਂਤ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਰਹੇਗੀ। ਉਹ ਆਪਣੇ ਪ੍ਰੇਮੀ ਨਾਲ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੰਮ ਦੇ ਦਰੱਖਤ ਤੋਂ ਅਚਾਨਕ ਨਿਕਲਣ ਲੱਗਾ 'ਦੁੱਧ', ਭਾਂਡੇ ਲੈ ਕੇ ਪਹੁੰਚੇ ਲੋਕ
NEXT STORY