ਹਾਪੁੜ- ਅਕਸਰ ਵਿਆਹ-ਸ਼ਾਦੀਆਂ ਵਿਚ ਬੈਂਡ-ਵਾਜਿਆਂ ਦੀ ਧੂਮ ਹੁੰਦੀ ਹੈ। ਲਾੜਾ ਅਤੇ ਲਾੜੀ ਪੱਖ ਦੋਹਾਂ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਹੁੰਦਾ ਹੈ। ਪਰ ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਇਕ ਅਜਿਹਾ ਵਿਆਹ ਹੋਇਆ ਕਿ ਬੈਂਡ-ਵਾਜਿਆਂ ਦੀ ਥਾਂ ਡੰਡੇ, ਪਲਾਸਟਿਕ ਦੀਆਂ ਕੁਰਸੀਆਂ, ਮੁੱਕੇ ਖੁੱਲ੍ਹੇਆਮ ਚੱਲੇ। ਗੱਲ ਥਾਣੇ ਤੱਕ ਜਾ ਪਹੁੰਚੀ। ਦਰਅਸਲ ਮਾਜਰਾ ਇਹ ਹੈ ਕਿ ਸਟੇਜ 'ਤੇ ਜਦੋਂ ਲਾੜਾ-ਲਾੜੀ ਨੇ ਇਕ ਦੂਜੇ ਨੂੰ ਜੈਮਾਲਾ ਪਹਿਨਾਈ ਤਾਂ ਫਿਰ ਲਾੜਾ ਅੱਗੇ ਵਧਿਆ ਅਤੇ ਉਸ ਨੇ ਲਾੜੀ ਦਾ ਮੱਥਾ ਚੁੰਮ ਲਿਆ। ਜਦੋਂ ਲਾੜੇ ਨੇ ਅਜਿਹਾ ਕੀਤਾ ਤਾਂ ਲਾੜੀ ਦੇ ਪਰਿਵਾਰ ਨੂੰ ਇਹ ਹਰਕਤ ਚੰਗੀ ਨਹੀਂ ਲੱਗੀ। ਜਿਸ ਤੋਂ ਬਾਅਦ ਦੋਹਾਂ ਪਾਸਿਓਂ ਪਰਿਵਾਰ ਵਿਚਾਲੇ ਬਹਿਸ ਹੋ ਗਈ। ਬਹਿਸ ਦਰਮਿਆਨ ਲਾੜੀ ਦੇ ਪਰਿਵਾਰ ਵਾਲੇ ਡੰਡੇ ਲੈ ਕੇ ਵਿਆਹ ਦੀ ਸਟੇਜ 'ਤੇ ਚੜ੍ਹ ਗਏ ਅਤੇ ਲਾੜੇ ਦੇ ਪਰਿਵਾਰ ਵਾਲਿਾਂ 'ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਹੈ।
ਵਿਆਹ ਵਾਲੀ ਜਗ੍ਹਾ ਜੰਗ ਦੇ ਮੈਦਾਨ ਵਿਚ ਬਦਲ ਗਈ। ਚਾਰੇ ਪਾਸੇ ਪਲਾਸਟਿਕ ਦੀਆਂ ਕੁਰਸੀਆਂ, ਪਲੇਟਾਂ ਗਲੀਚੇ 'ਤੇ ਬਿਖਰ ਗਈਆਂ। ਇਸ ਕੁੱਟਮਾਰ ਵਿਚ ਲਾੜੀ ਦੇ ਪਿਤਾ ਸਮੇਤ 6 ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਦੋਹਾਂ ਪਰਿਵਾਰਾਂ ਦੇ 7 ਲੋਕਾਂ ਨੂੰ ਹਿਰਾਸਤ ਵਿਚ ਲਿਆ ਅਤੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਵਿਆਹ ਰੱਦ ਕਰ ਦਿੱਤਾ ਗਿਆ ਅਤੇ ਬਾਰਾਤ ਲਾੜੀ ਤੋਂ ਬਿਨਾਂ ਵਾਪਸ ਆ ਗਈ।
ਪੁਲਸ ਮੁਤਾਬਕ ਲਾੜੇ ਦੇ ਪਿਤਾ ਨੇ ਆਪਣੀਆਂ ਦੋ ਧੀਆਂ ਦਾ ਵਿਆਹ ਸਮਾਰੋਹ ਰੱਖਿਆ ਸੀ। ਪਹਿਲਾਂ ਵਿਆਹ ਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਸੰਪੰਨ ਹੋ ਗਿਆ ਪਰ ਦੂਜੀ ਧੀ ਦੇ ਵਿਆਹ ਵਿਚ ਖਲਲ ਪੈ ਗਿਆ। ਲਾੜੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਲਾੜੇ ਨੇ ਜੈਮਾਲਾ ਪਹਿਨਾਉਣ ਮਗਰੋਂ ਸਾਰਿਆਂ ਦੇ ਸਾਹਮਣੇ ਲਾੜੀ ਨੂੰ ਕਿੱਸ ਕਰ ਦਿੱਤੀ। ਜਦਕਿ ਲਾੜੇ ਨੇ ਲਾੜੀ 'ਤੇ ਦੋਸ਼ ਲਾਇਆ ਕਿ ਉਸ ਨੇ ਜੈਮਾਲਾ ਪਾਉਣ ਮਗਰੋਂ ਕਿੱਸ ਕਰਨ 'ਤੇ ਜ਼ੋਰ ਦਿੱਤਾ ਸੀ। ਹਾਪੁੜ ਦੇ ਪੁਲਸ ਅਧਿਕਾਰੀ ਰਾਜਕੁਮਾਰ ਅਗਰਵਾਲ ਨੇ ਦੱਸਿਆ ਇਸ ਮਾਮਲੇ ਵਿਚ 6 ਲੋਕਾਂ 'ਤੇ IPC ਦੀ ਧਾਰਾ151 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾ ਜਨਤਕ ਸ਼ਾਂਤੀ ਭੰਗ ਕਰਨ 'ਤੇ ਲਾਈ ਜਾਂਦੀ ਹੈ।
Fact Check: ਕੀ ਚੋਣ ਕਮਿਸ਼ਨ ਨੇ ਮਾਨਸਿਕ ਸਿਹਤ ਨੂੰ ਲੈ ਕੇ ਕੋਈ ਪ੍ਰਸਤਾਅ ਦਿੱਤਾ ਹੈ?
NEXT STORY