ਲਖਨਊ- ਇਕ ਵਿਆਹ ਸਮਾਰੋਹ 'ਚ ਉਸ ਸਮੇਂ ਭਾਜੜ ਪੈ ਗਈ, ਜਦੋਂ ਇਕ ਤੇਂਦੁਆ ਉੱਥੇ ਆ ਗਿਆ ਅਤੇ ਲਾੜਾ-ਲਾੜੀ ਘੰਟਿਆਂ ਤੱਕ ਆਪਣੀ ਕਾਰ 'ਚ ਫਸੇ ਰਹੇ। ਆਖਰਕਾਰ ਜੰਗਲਾਤ ਵਿਭਾਗ ਦੀ ਟੀਮ ਨੇ ਤੇਂਦੁਏ ਨੂੰ ਫੜ ਲਿਆ। ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ਲਈ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ 'ਚ ਭ੍ਰਿਸ਼ਟਾਚਾਰ ਕਾਰਨ ਹੋਇਆ ਹੈ, ਜਿਸ ਕਾਰਨ ਜੰਗਲਾਂ 'ਚ ਮਨੁੱਖੀ ਕਬਜ਼ਾ ਵਧ ਰਿਹਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਬੁੱਧੇਸ਼ਵਰ ਰਿੰਗ ਰੋਡ ਇਲਾਕੇ ਦੇ ਇਕ 'ਮੈਰਿਜ ਹਾਲ' 'ਚ ਵਾਪਰੀ, ਜਿੱਥੇ ਤੇਂਦੁਆ ਆ ਗਿਆ। ਇਸ ਨਾਲ ਉੱਥੇ ਭਾਜੜ ਪੈ ਗਈ ਅਤੇ ਮਹਿਮਾਨ ਆਪਣੀ ਜਾਨ ਬਚਾਉਣ ਲਈ ਭੱਜ ਗਏ। ਮੈਰਿਜ ਹਾਲ 'ਚ ਮੌਜੂਦ ਲਾੜੇ-ਲਾੜੀ ਨੂੰ ਵੀ ਆਪਣੀ ਜਾਨ ਬਚਾਉਣ ਲਈ ਆਪਣੀ ਕਾਰ ਵੱਲ ਭੱਜਣਾ ਪਿਆ। ਬਾਅਦ 'ਚ ਜੰਗਲਾਤ ਵਿਭਾਗ ਅਤੇ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਤੇਂਦੁਏ ਦੇ ਹਮਲੇ 'ਚ ਜੰਗਲਾਤ ਅਧਿਕਾਰੀ ਮੁਕੱਦਰ ਅਲੀ ਜ਼ਖਮੀ ਹੋ ਗਿਆ, ਉਸ ਦੇ ਹੱਥ 'ਚ ਸੱਟਾਂ ਲੱਗੀਆਂ ਹਨ।
ਜੰਗਲਾਤ ਵਿਭਾਗ ਦੀ ਟੀਮ ਵੱਲੋਂ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਰਾਤ ਨੂੰ ਲਗਭਗ 2 ਵਜੇ ਤੇਂਦੁਏ ਨੂੰ ਟੀਕਾ ਦੇ ਕੇ ਬੇਹੋਸ਼ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਫੜਿਆ ਜਾ ਸਕਿਆ। ਇਕ ਮਹਿਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਪਰਿਵਾਰ ਤੇਂਦੁਏ ਦੇ ਫੜੇ ਜਾਣ ਤੱਕ ਆਪਣੇ ਵਾਹਨਾਂ 'ਚ ਬੈਠੇ ਰਹੇ। ਇਸ ਮੁੱਦੇ 'ਤੇ ਭਾਜਪਾ ਸਰਕਾਰ 'ਤੇ ਹਮਲਾ ਕਰਦੇ ਹੋਏ, ਸਪਾ ਮੁਖੀ ਅਖਿਲੇਸ਼ ਯਾਦਵ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਉੱਤਰ ਪ੍ਰਦੇਸ਼ ਦੀ 'ਜੁਮਲਾਜੀਵੀ' ਭਾਜਪਾ ਸਰਕਾਰ ਅਜੇ ਤੱਕ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ ਹੱਲ ਨਹੀਂ ਲੱਭ ਸਕੀ ਅਤੇ ਹੁਣ ਇਸ ਦੇ ਸਾਹਮਣੇ ਇਕ ਹੋਰ ਚੁਣੌਤੀ ਹੈ ਅਤੇ ਉਹ ਹੈ ਰਾਜ ਦੀ ਰਾਜਧਾਨੀ 'ਚ ਇਕ 'ਚੀਤੇ' ਦਾ ਹਮਲਾ।" ਉਨ੍ਹਾਂ ਕਿਹਾ,"ਲਖਨਊ ਵਿਚ ਇਕ ਵਿਆਹ ਸਮਾਰੋਹ 'ਚ ਤੇਂਦੁਆ ਆਉਣ ਦੀ ਖ਼ਬਰ ਚਿੰਤਾਜਨਕ ਹੈ।" ਭਾਜਪਾ ਸਰਕਾਰ 'ਚ ਭ੍ਰਿਸ਼ਟਾਚਾਰ ਦਾ ਇਕ ਰੂਪ ਇਹ ਹੈ ਕਿ ਜੰਗਲਾਂ 'ਚ ਮਨੁੱਖੀ ਕਬਜ਼ੇ ਵਧ ਰਹੇ ਹਨ, ਅਜਿਹੀ ਸਥਿਤੀ 'ਚ ਹਿੰਸਕ ਜੰਗਲੀ ਜਾਨਵਰ ਜੰਗਲ ਛੱਡ ਕੇ ਭੋਜਨ ਦੀ ਭਾਲ 'ਚ ਸ਼ਹਿਰਾਂ ਵੱਲ ਆਉਣ ਲਈ ਮਜ਼ਬੂਰ ਹੋ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਜਾਨ ਖ਼ਤਰੇ 'ਚ ਹੈ। ਉਨ੍ਹਾਂ ਪੁੱਛਿਆ ਕਿ ਕੀ ਇਸ ਮਾਮਲੇ 'ਚ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਸਰਕਾਰ ਇਸ ਘਟਨਾ ਨੂੰ ਇਹ ਕਹਿ ਕੇ ਛੁਪਾ ਲਵੇਗੀ ਕਿ ਇਹ ਤੇਂਦੁਆ ਨਹੀਂ ਸਗੋਂ 'ਵੱਡੀ ਬਿੱਲੀ' ਸੀ ਜਾਂ ਇਹ ਸੰਭਵ ਹੈ ਕਿ ਤੇਂਦੁਏ ਦਾ ਨਾਮ ਬਦਲ ਕੇ 'ਵੱਡੀ ਬਿੱਲੀ' ਕਰ ਦਿੱਤਾ ਜਾਵੇ ਅਤੇ ਮਾਮਲਾ ਸ਼ਾਂਤ ਕਰ ਦਿੱਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ਖਬਰੀ! ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ, ਜਾਣੋ ਆਪਣੇ ਜ਼ਿਲ੍ਹੇ 'ਚ ਤਾਜ਼ਾ ਭਾਅ
NEXT STORY