ਸਿਲੀਗੁੜੀ— ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਭਾਜਪਾ ਬੂਥ ਦਫ਼ਤਰ ਦੇ ਬਾਹਰ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਲਾਸ਼ ਭਾਜਪਾ ਦਫ਼ਤਰ ਦੇ ਬਾਹਰ ਲਟਕੀ ਹੋਈ ਸੀ। ਮ੍ਰਿਤਕ ਦੀ ਉਮਰ 42 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਘਟਨਾ ਬਾਰੇ ਵਧ ਜਾਣਕਾਰੀ ਨਹੀਂ ਹੈ। ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਕਿਸੇ ਨੇ ਕਤਲ ਕਰ ਕੇ ਇਹ ਲਾਸ਼ ਲਟਕਾਈ ਹੈ ਜਾਂ ਮਾਮਲਾ ਕੁਝ ਹੋਰ ਹੈ।
ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ 42 ਲੋਕ ਸਭਾ ਸੀਟਾਂ 'ਤੇ 7 ਪੜਾਵਾਂ 'ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਲਈ 11 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਭਾਜਪਾ ਨੇ ਇਸ ਵਾਰ ਰਾਜ 'ਚ 20 ਤੋਂ ਵਧ ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ। ਇਸੇ ਕਾਰਨ ਪੀ.ਐੱਮ. ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਪੱਛਮੀ ਬੰਗਾਲ 'ਤੇ ਫੋਕਸ ਕੀਤੇ ਹੋਏ ਹਨ।
ਪੋਸਟ ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY