ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸ਼ਨੀਵਾਰ ਨੂੰ ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ 2019 ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜਿੱਥੇ ਪੀ. ਐੱਮ. ਮੋਦੀ ਦੇ ਪੋਸਟਰ ਲੱਗਣੇ ਚਾਹੀਦੇ ਸਨ, ਉੱਥੇ ਮਮਤਾ ਦੇ ਪੋਸਟਰ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਰਗਾਪੁਰ ਵਿਚ ਇਹ ਪੋਸਟਰ ਲਾਏ ਗਏ ਹਨ। ਭਾਜਪਾ ਪਾਰਟੀ ਨੇ ਇਸ ਗੱਲ ਦਾ ਤਿੱਖਾ ਵਿਰੋਧ ਕੀਤਾ ਹੈ।

ਭਾਜਪਾ ਪਾਰਟੀ ਦੇ ਰਾਹੁਲ ਸਿਨਹਾ ਨੇ ਕਿਹਾ, ''ਦੁਰਗਾਪੁਰ ਵਿਚ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਥਾਂ ਤੋਂ ਸਿਰਫ 50-70 ਮੀਟਰ ਦੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰਾਂ ਦੇ ਉੱਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪੋਸਟਰ ਚਿਪਕਾ ਦਿੱਤੇ ਗਏ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਪੱਛਮੀ ਬੰਗਾਲ ਵਿਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਦੋਂ ਸਾਡੇ ਇਕ ਵਰਕਰ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ 'ਤੇ ਹਮਲਾ ਕੀਤਾ ਗਿਆ।''
ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਆਪਣੇ ਚੋਣਾਵੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ, ਉਸ ਦਾ ਸਿਆਸੀ ਮਹੱਤਵ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਮਾਲਦਾ ਵਿਚ ਆਯੋਜਿਤ ਰੈਲੀ 'ਚ ਪੱਛਮੀ ਬੰਗਾਲ ਸਰਕਾਰ 'ਤੇ ਜ਼ੋਰਦਾਰ ਹਮਲਾ ਕੀਤਾ ਸੀ। ਪੱਛਮੀ ਬੰਗਾਲ ਦੀ ਮਾੜੀ ਹਾਲਤ ਲਈ ਭਾਜਪਾ ਪ੍ਰਧਾਨ ਨੇ ਟੀ. ਐੱਮ. ਸੀ. ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸੱਤਾ ਵਿਚ ਆਉਣ 'ਤੇ ਭਾਜਪਾ ਸੂਬੇ ਦੀ ਸ਼ਾਨ ਨੂੰ ਵਾਪਸ ਲਿਆਵੇਗੀ।
ਪਿਆਰ 'ਚ ਅੰਨ੍ਹੇ ਪਤੀ ਨੇ ਕੀਤਾ ਪਤਨੀ ਤੇ ਬੇਟੀ ਦਾ ਕਤਲ, ਗ੍ਰਿਫਤਾਰ
NEXT STORY