ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਅੱਜ ਦੇ ਆਗੂਆਂ ਨੂੰ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕੋਲੋਂ ਸਭ ਤੋਂ ਮਹੱਤਵਪੂਰਨ ਗੱਲ ਇਹ ਸਿੱਖਣੀ ਚਾਹੀਦੀ ਹੈ ਕਿ ਉਦਾਰ ਸੋਚ ਕੀ ਹੁੰਦੀ ਹੈ। ਲਗਭਗ 25 ਸਾਲ ਪਹਿਲਾਂ ਸੰਯੁਕਤ ਰਾਸ਼ਟਰ 'ਚ ਕਸ਼ਮੀਰ 'ਤੇ ਭਾਰਤ ਦਾ ਪੱਖ ਰੱਖਣ ਵਾਲੇ ਭਾਰਤੀ ਵਫਦ 'ਚ ਵਾਜਪਾਈ ਦੇ ਨਾਲ ਸ਼ਾਮਲ ਰਹੇ ਖੁਰਸ਼ੀਦ ਨੇ ਕਿਹਾ ਕਿ ਵਾਜਪਾਈ ਦੇ ਜਾਣ ਨਾਲ ਸਮਾਵੇਸ਼ੀ ਵਿਚਾਰ ਅਤੇ ਇਕ-ਦੂਜੇ ਦੇ ਸਨਮਾਨ ਵਾਲੀ ਸਿਆਸਤ ਦੇ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ, ''ਅੱਜ ਦੇ ਆਗੂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ। ਨੇਤਾ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਦਾਰ ਸੋਚ ਕੀ ਹੁੰਦੀ ਹੈ, ਦੇਸ਼ ਦੀ ਅਸਲ ਲੋੜ ਕੀ ਹੁੰਦੀ ਹੈ, ਇਹ ਸਭ ਕੁਝ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।''
ਮਾਨਸਿਕ ਤੌਰ 'ਤੇ ਦਿਵਿਆਂਗ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫਤਾਰ
NEXT STORY