ਨਵੀਂ ਦਿੱਲੀ — ਸੋਸ਼ਲ ਮੀਡੀਆ ਐਪ ਵਟਸਐਪ ਨੇ ਸਰਕਾਰ ਨੂੰ ਜਸੂਸੀ ਮਾਮਲੇ 'ਚ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਵਟਸਐਪ ਨੇ ਸਰਕਾਰ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਸਾਡੇ ਅਤੇ ਸਰਕਾਰ ਵਿਚਾਲੇ ਬਿਹਤਰ ਤਾਲਮੇਲ ਦੀ ਜ਼ਰੂਰਤ ਹੈ। ਉਥੇ ਹੀ ਸਰਕਾਰ ਜਸੂਸੀ ਮਾਮਲੇ ਨੂੰ ਲੈ ਕੇ ਸਖਤ ਹੋ ਗਈ ਹੈ। ਸਰਕਾਰ ਵੱਲੋਂ ਕਿਹਾ ਗਿਆ ਕਿ ਸੁਰੱਖਿਆ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦੀ ਪ੍ਰਧਨਗੀ ਵਾਲੀ ਸੰਸਦ ਦੀ ਇਕ ਸਥਾਈ ਕਮੇਟੀ ਨੇ ਵਟਸਐਪ ਜਸੂਸੀ ਮਾਮਲੇ ਦੀ ਪੜਤਾਲ ਲਈ ਬੈਠਕ ਕੀਤੀ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟਿਸ ਮੁਤਾਬਕ ਕਮੇਟੀ ਨੂੰ ਇਲੈਕਟ੍ਰਾਨਿਕ ਅਤੇ ਸੂਚਨਾ ਤੇ ਤਕਨੀਕੀ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਪ੍ਰਮਾਣੂ ਊਰਜਾ ਵਿਭਾਗ ਦੇ ਨੁਮਾਇੰਦਿਆਂ ਵੱਲੋ ਜਾਣਕਾਰੀ ਦਿੱਤੀ ਜਾਣੀ ਹੈ।
ਸੂਚਨਾ ਤਕਨੀਕੀ ਮਾਮਲੇ ਦੀ ਸਥਾਈ ਕਮੇਟੀ ਦੇ ਪ੍ਰਮੁੱਖ ਥਰੂਰ ਨੇ ਭਾਰਤੀ ਨਾਗਰਿਕਾਂ ਦੀ ਜਾਸੂਸੀ ਲਈ ਤਕਨੀਕੀ ਦੇ ਕਥਿਤ ਇਸਤੇਮਾਲ ਦਾ ਜ਼ਿਕਰ ਕਰਦੇ ਹੋਏ ਕਮੇਟੀ ਦੇ ਮੈਂਬਰਾਂ ਪੱਤਰ ਲਿਖਿਆ ਸੀ।
ਸੰਸਦ 'ਚ ਚਿਟ ਫੰਡ ਬਿੱਲ 'ਤੇ ਜਾਣੋ ਕੀ ਬੋਲੇ ਭਗਵੰਤ ਮਾਨ
NEXT STORY