ਸ਼ਿਓਪੁਰ- ਮੱਧ ਪ੍ਰਦੇਸ਼ ਦੇ ਇਕ ਪਿੰਡ ਵਿਚ ਲੋਕਾਂ ਨੇ ਮਗਰਮੱਛ ਨੂੰ ਬੰਧਕ ਬਣਾ ਲਿਆ। ਬੰਧਕ ਬਣਾਏ ਗਏ ਮਗਰਮੱਛ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਲੋਕਾਂ ਦੀ ਭਾਰੀ ਭੀੜ ਨਦੀ ਕਿਨਾਰੇ ਜਮ੍ਹਾ ਹੈ। ਇਕ ਵੱਡੇ ਮਗਰਮੱਛ ’ਤੇ ਕਾਬੂ ਪਾਉਣ ਤੋਂ ਬਾਅਦ ਉਸ ਨੂੰ ਰੱਸੀਆਂ ਨਾਲ ਬੰਨ੍ਹਿਆ ਗਿਆ ਹੈ। ਇੰਨਾ ਹੀ ਨਹੀਂ ਪਿੰਡ ਵਾਲਿਆਂ ਨੇ ਉਸ ਦੇ ਮੂੰਹ ਵਿਚ ਇਕ ਡੰਡਾ ਫਸਾ ਦਿੱਤਾ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ! ਬੱਚੇ ਨੂੰ ਪਾਣੀ ’ਚ ਖਿੱਚ ਕੇ ਲੈ ਗਿਆ ਮਗਰਮੱਛ, ਐਕਸਰੇ ’ਚ ਖਾਲੀ ਮਿਲਿਆ ਢਿੱਡ
ਦਰਅਸਲ ਇਹ ਮਾਮਲਾ ਇਥੋਂ ਦੇ ਸ਼ਿਓਪੁਲ ਜ਼ਿਲ੍ਹੇ ਦੀ ਹੈ ਜਿਥੇ ਚੰਬਲ ਨਦੀ ਵਿਚ ਨਹਾ ਰਹੇ 7 ਸਾਲਾ ਮਾਸੂਮ ਨੂੰ ਮਗਰਮੱਛ ਨੇ ਨਿਗਲ ਲਿਆ। ਜਦੋਂ ਇਸ ਗੱਲ ਦੀ ਖਬਰ ਗ੍ਰਾਮੀਣਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਮਗਰਮੱਛ ਨੂੰ ਰੱਸੀ ਨਾਲ ਬੰਨ੍ਹ ਕੇ ਬੰਧਕ ਬਣਾ ਲਿਆ ਅਤੇ ਉਸ ਦੇ ਮੂੰਹ ਵਿਚ ਰੱਸੀ ਫਸਾ ਦਿੱਤੀ। ਗ੍ਰਾਮੀਣ ਬੱਚੇ ਦੇ ਉਗਲਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਾ ਮਗਰਮੱਛ ਦੇ ਢਿੱਡ ਵਿਚ ਹੈ, ਜਦੋਂ ਤੱਕ ਉਹ ਉਸ ਨੂੰ ਉਗਲ ਨਹੀਂ ਦਿੱਤਾ ਅਸੀਂ ਉਸ ਨੂੰ ਛੱਡਾਂਗੇ ਨਹੀਂ। ਉਥੇ ਹੀ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਮਗਰਮੱਛ ਹਮਲਾ ਕਰ ਸਕਦਾ ਹੈ ਪਰ ਬੱਚੇ ਨੂੰ ਨਿਗਲ ਨਹੀਂ ਸਕਦਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼੍ਰੀਨਗਰ 'ਚ ਪੁਲਸ 'ਤੇ ਅੱਤਵਾਦੀ ਹਮਲਾ, ASI ਸ਼ਹੀਦ
NEXT STORY