ਨਵੀਂ ਦਿੱਲੀ- ਸ਼ਿਵ ਸੈਨਾ ਚੋਣ ਨਿਸ਼ਾਨ ਵਿਵਾਦ ’ਚ ਚੋਣ ਕਮਿਸ਼ਨ ਨੇ ਬੜੀ ਫੁਰਤੀ ਨਾਲ ਕਦਮ ਚੁੱਕਿਆ ਅਤੇ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਆਪਣਾ ਫੈਸਲਾ ਸੁਣਾ ਦਿੱਤਾ। ਸ਼ਿੰਦੇ ਧੜੇ ਨੇ ਪਿਛਲੇ ਸਾਲ ਜੂਨ ’ਚ ਸਿਵ ਸੈਨਾ ਦੇ 40 ਵਿਧਾਇਕਾਂ ਨਾਲ ਬਗਾਵਤ ਕੀਤੀ ਅਤੇ ਅਸਲੀ ਸ਼ਿਵ ਸੈਨਾ ਹੋਣ ਦਾ ਦਾਅਵਾ ਪੇਸ਼ ਕੀਤਾ। ਚੋਣ ਕਮਿਸ਼ਨ ਨੇ ਪਾਰਟੀ ਦਾ ਨਿਸ਼ਾਨ (ਤੀਰ ਕਮਾਨ) ਨੂੰ ਫਰੀਜ਼ ਕਰ ਦਿੱਤਾ ਅਤੇ ਦੋਵਾਂ ਧੜਿਆਂ ਨੂੰ ਕੱਚੇ ਤੌਰ ’ਤੇ 2 ਵੱਖ-ਵੱਖ ਚੋਣ ਚਿੰਨ੍ਹ ਦੇ ਦਿੱਤੇ।
ਚੋਣ ਕਮਿਸ਼ਨ ਤੇਜ਼ੀ ਨਾਲ ਅੱਗੇ ਵਧਿਆ ਅਤੇ ਫਰਵਰੀ ਤੱਕ ਇਸ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਅਸਲੀ ਪਾਰਟੀ ਐਲਾਨ ਦਿੱਤਾ ਅਤੇ ਉਨ੍ਹਾਂ ਨੂੰ ਮੂਲ ਨਿਸ਼ਾਨ ਅਲਾਟ ਕਰ ਦਿੱਤਾ। ਫੈਸਲਾ ਬਟਵਾਰੇ ਦੇ 8 ਮਹੀਨਿਆਂ ਦੇ ਅੰਦਰ ਆਇਆ ਜੋ ਹਾਲ ਦੇ ਇਤਿਹਾਸ ’ਚ ਇਕ ਤਰ੍ਹਾਂ ਦਾ ਰਿਕਾਰਡ ਹੈ। ਸਿਆਸੀ ਆਬਜ਼ਰਵਰਾਂ ਨੂੰ ਹੈਰਾਨੀ ਹੈ ਕਿ ਚੋਣ ਕਮਿਸ਼ਨ ਮਰਹੂਮ ਰਾਮਵਿਲਾਸ ਪਾਸਵਾਨ ਦੀ ਪ੍ਰਧਾਨਗੀ ਵਾਲੀ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਮਾਮਲੇ ’ਚ ਕਿਉਂ ਸ਼ਾਂਤ ਬੈਠਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭਰਾ ਪਸ਼ੂਪਤੀ ਪਾਰਸ ਕੁਮਾਰ 6 ’ਚੋਂ 5 ਲੋਕ ਸਭਾ ਸੰਸਦ ਮੈਂਬਰਾਂ ਦੇ ਨਾਲ ਪਾਰਟੀ ਛੱਡ ਕੇ ਚਲੇ ਗਏ ਅਤੇ ਜੂਨ 2021 ’ਚ ਦਾਅਵਾ ਕੀਤਾ ਕਿ ਉਹ ਅਸਲੀ ਲੋਜਪਾ ਹੈ।
ਹਾਲਾਂਕਿ ਮਰਹੂਮ ਰਾਮਵਿਲਾਸ ਪਾਸਵਾਨ ਦੇ ਪੁੱਤਰ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਦਾਅਵਾ ਕੀਤਾ ਕਿ ਉਹ ਪਾਸਵਾਨ ਦੀ ਵਿਰਾਸਤ ਦੇ ਅਸਲੀ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਚੋਣ ਨਿਸ਼ਾਨ ’ਤੇ ਆਪਣਾ ਦਾਅਵਾ ਠੋਕ ਦਿੱਤਾ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਨਿਸ਼ਾਨ ਨੂੰ ਫ੍ਰੀਜ਼ ਕਰ ਦਿੱਤਾ ਅਤੇ ਦੋਵਾਂ ਧੜਿਆਂ ਨੂੰ 2 ਵੱਖ-ਵੱਖ ਚੋਣ ਨਿਸ਼ਾਨ ਅਲਾਟ ਕਰ ਦਿੱਤੇ।
ਅਜੀਬ ਤਰ੍ਹਾਂ ਨਾਲ ਦੋਵੇਂ ਧੜੇ ਰਾਜਗ ਪ੍ਰਤੀ ਆਪਣੀ ਨਿਸ਼ਠਾ ਰੱਖਦੇ ਹਨ ਅਤੇ ਪੀ. ਐੱਮ. ਮੋਦੀ ਦੀ ਉਨ੍ਹਾਂ ਦੀ ਲੀਡਰਸ਼ਿਪ ਸਮਰਥਾ ਲਈ ਸ਼ਲਾਘਾ ਕਰਦੇ ਹਨ। ਪਸ਼ੂਪਤੀ ਪਾਰਸ ਕੁਮਾਰ ਕੈਬਨਿਟ ਮੰਤਰੀ ਹਨ ਜਦਕਿ ਅਗਲਾ ਫੇਰਬਦਲ ਹੋਣ ’ਤੇ ਚਿਰਾਗ ਪਾਸਵਾਨ ਫਸਲ ਵੱਢਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ 2021 ’ਚ ਵੰਡ ਦੇ 2 ਸਾਲ ਲੰਘ ਜਾਣ ਤੋਂ ਬਾਅਦ ਵੀ ਚੋਣ ਕਮਿਸ਼ਨ ਮਾਮਲੇ ਦਾ ਫੈਸਲਾ ਕਿਉਂ ਨਹੀਂ ਕਰ ਰਿਹਾ ਹੈ।
ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਇਆ ਯਾਸੀਨ ਮਲਿਕ, ਚਸ਼ਮਦੀਦ ਨੇ ਕੀਤੀ ਪਛਾਣ
NEXT STORY