ਹਿਸਾਰ- ਦਿੱਲੀ ਸਰਕਾਰ ਨੇ ਔਰਤਾਂ ਨੂੰ 'ਮਹਿਲਾ ਸਨਮਾਨ ਯੋਜਨਾ' ਤਹਿਰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਹਰਿਆਣਾ ਵਿਚ ਵੀ ਇਹ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਭਾਜਪਾ ਨੇ ਮੈਨੀਫੈਸਟੋ 'ਚ ਔਰਤਾਂ ਨੂੰ 2100 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਨੂੰ ਹਰਿਆਣਾ ਸਰਕਾਰ ਕਦੋਂ ਪੂਰਾ ਕਰੇਗੀ। ਇਸ ਨੂੰ ਲੈ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਵਾਬ ਦਿੱਤਾ ਕਿ ਅਸੀਂ ਹਰਿਆਣਾ ਦੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਕੰਮ ਕਰਾਂਗੇ।
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਹੁਣ ਜੋ ਬਜਟ ਸੈਸ਼ਨ ਆਵੇਗਾ, ਉਸ ਵਿਚ ਅਸੀਂ ਇਸ ਨੂੰ ਲੈ ਕੇ ਵਿਵਸਥਾ ਕਰ ਦੇਵਾਂਗੇ। ਉਸ ਤੋਂ ਔਰਤਾਂ ਨੂੰ 2100 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਲੋਕ ਮੇਰੇ ਕੋਲ ਆਉਂਦੇ ਸਨ ਅਤੇ ਡਾਇਲਿਸਿਸ ਲਈ ਸਰਕਾਰੀ ਹਸਪਤਾਲ 'ਚ ਸਿਫਾਰਿਸ਼ ਲਈ ਕਹਿੰਦੇ ਸਨ। ਕਈ ਤਾਂ ਅਜਿਹੇ ਸਨ ਜੋ ਮੇਰੇ ਤੱਕ ਪਹੁੰਚ ਵੀ ਨਹੀਂ ਸਕਦੇ ਸਨ। ਇਸ ਲਈ ਅਸੀਂ ਸਰਕਾਰ ਬਣਦੇ ਹੀ ਹਰਿਆਣਾ ਦੇ ਸਾਰੇ ਹਸਪਤਾਲਾਂ ਵਿਚ ਡਾਇਲਿਸਿਸ ਦੀ ਸਹੂਲਤ ਸਾਰਿਆਂ ਲਈ ਮੁਫ਼ਤ ਕਰ ਦਿੱਤੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀ ਦੇ ਸਵਾਲ 'ਤੇ ਸੈਣੀ ਨੇ ਕਿਹਾ ਕਿ ਪਿਛਲੀ ਸਰਕਾਰ ਵਿਚ ਬਿਨਾਂ ਪਰਚੀ ਅਤੇ ਖਰਚੀ ਦੇ ਨੌਕਰੀ ਨਹੀਂ ਲੱਗਦੀ ਸੀ ਪਰ ਸਾਡੀ ਸਰਕਾਰ ਨੇ ਬਿਨਾਂ ਪਰਚੀ-ਖਰਚੀ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਕੰਮ ਕੀਤਾ ਹੈ।
ਮੁੜ ਹੱਥ ਮਿਲਾਉਣਗੇ ਭਾਜਪਾ-ਅਕਾਲੀ ਦਲ?
NEXT STORY