ਨਵੀਂ ਦਿੱਲੀ- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਸਫਲ ਹੱਤਿਆ ਦੀ ਕੋਸ਼ਿਸ਼ ਨੇ ਅਕਾਲੀ ਦਲ ਦੇ ਭਾਜਪਾ ਨਾਲ ਮੁੜ ਜੁੜਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਹ ਸਾਫ ਤੌਰ ’ਤੇ ਉਭਰ ਕੇ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਗਰਮਖਿਆਲੀ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪੰਥ ਦਾ ਆਗੂ ਮੰਨਣ ਲਈ ਤਿਆਰ ਨਹੀਂ ਹਨ। ਸਿੱਖ ਜਗਤ ’ਚ ਭਰਮ ਅਤੇ ਉਥਲ-ਪੁਥਲ ਮਚੀ ਹੋਈ ਹੈ। ‘ਆਪ’ ਦਾ ਗ੍ਰਾਫ ਹੇਠਾਂ ਡਿੱਗ ਰਿਹਾ ਹੈ ਅਤੇ ਕਾਂਗਰਸ ਆਪਣਾ-ਆਪ ਸਵਾਰਣ ’ਚ ਅਸਮਰੱਥ ਹੈ, ਜਦੋਂ ਕਿ ਭਾਜਪਾ ਅਕਾਲੀਆਂ ਤੋਂ ਬਿਨਾਂ ਸਰਹੱਦੀ ਸੂਬੇ ਵਿਚ ਲੱਗਭਗ ਖਤਮ ਹੋ ਚੁੱਕੀ ਹੈ। ਅਕਾਲੀ ਦਲ ਵੀ ਇਕੱਲੇ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਹੱਤਿਆ ਦੀ ਕੋਸ਼ਿਸ਼ ਨੇ ਬਾਦਲਾਂ ਦੇ ਪੱਖ ਵਿਚ ਹਮਦਰਦੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਭਾਜਪਾ ਨੇ ਮੌਕੇ ਨੂੰ ਪਰਖ ਲਿਆ ਹੈ ਅਤੇ ਬਾਦਲਾਂ ਨੂੰ ਪੁਰਾਣੀ ਗੱਲਾਂ ਭੁੱਲਣ ਲਈ ਪ੍ਰੇਰਿਤ ਕੀਤਾ ਹੈ। ਸ਼੍ਰੋਅਦ ਨੇ 1996 ਤੋਂ ਇਕ ਲੰਬੀ ਦੂਰੀ ਤੈਅ ਕੀਤੀ ਹੈ ਜਦੋਂ ਉਸ ਨੇ ਸਿੱਖਾਂ ਦੀ ਪਾਰਟੀ ਤੋਂ ਹੱਟਕੇ ਖੁਦ ਨੂੰ ਸਾਰੇ ਪੰਜਾਬੀਆਂ ਦੀ ਪਾਰਟੀ ਵਜੋਂ ਪੇਸ਼ ਕਰਨ ਲਈ ਇਕ ਵਿਚਾਰਕ ਬਦਲਾਅ ਕੀਤਾ ਅਤੇ 1997 ਵਿਚ ਪੰਜਾਬ ਵਿਚ ਪਹਿਲੀ ਗੱਠਜੋੜ ਸਰਕਾਰ ਬ ਣਾਉਣ ਲਈ ਭਾਜਪਾ ਨਾਲ ਹੱਥ ਮਿਲਾਇਆ।
ਪਰ ਭਾਜਪਾ ਲਾਲਚੀ ਹੋ ਗਈ ਅਤੇ ਸਤੰਬਰ, 2020 ਵਿਚ ਅਕਾਲੀਆਂ ਤੋਂ ਵੱਖ ਹੋ ਗਈ। ਉਸ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਅਕਾਲੀਆਂ ਦੀ ਗੱਲ ਮੰਨਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਛੱਡ ਦਿੱਤਾ ਸੀ। ਬਾਅਦ ਵਿਚ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਭਾਜਪਾ ਨੇ 2022 'ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜੀਆਂ ਅਤੇ ਉਸਨੂੰ ਸਿਰਫ 2 ਸੀਟਾਂ ਅਤੇ 6.6 ਫੀਸਦੀ ਵੋਟਾਂ ਮਿਲੀਆਂ। ਅਕਾਲੀਆਂ ਨੂੰ ਸਿਰਫ 3 ਸੀਟਾਂ ਮਿਲੀਆਂ ਅਤੇ ਉਨ੍ਹਾਂ ਨੂੰ 18.38 ਫੀਸਦੀ ਵੋਟਾਂ ਮਿਲੀਆਂ। ‘ਆਪ’ 117 ਸੀਟਾਂ ਵਾਲੇ ਸਦਨ ਵਿਚ 42 ਫੀਸਦੀ ਵੋਟਾਂ ਲੈ ਕੇ 92 ਸੀਟਾਂ ਜਿੱਤ ਕੇ ਸੱਤਾ ਵਿਚ ਆਈ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਉਦੈ ਨੇ 26.30 ਫੀਸਦੀ ਵੋਟਾਂ ਨਾਲ 7 ਸੀਟਾਂ ਜਿੱਤੀਆਂ। ਭਾਜਪਾ ਦੇ ਖਰਾਬ ਪ੍ਰਦਰਸ਼ਨ ਨੇ ਉਸ ਨੂੰ ਅਕਾਲੀਆਂ ਨੂੰ ਮੁੜ ਮਿਲਣ ਲਈ ਸੰਦੇਸ਼ ਭੇਜਣ ਨੂੰ ਮਜਬੂਰ ਕਰ ਦਿੱਤਾ ਕਿਉਂਕਿ ਉਸ ਨੂੰ ਸਰਹੱਦੀ ਸੂਬੇ ਵਿਚ ਇਕ ਵੱਡਾ ਸਿਫਰ ਮਿਲਿਆ ਸੀ। ਅਕਾਲੀਆਂ ਕੋਲ ਵੀ ਬਦਲ ਖਤਮ ਹੋ ਗਏ ਹਨ ਅਤੇ ਲੱਗਦਾ ਹੈ ਕਿ ਪਰਦੇ ਦੇ ਪਿੱਛੇ ਰਹਿਣ ਵਾਲਿਆਂ ਲਈ ਫਿਰ ਤੋਂ ਕਾਰੋਬਾਰ ਕਰਨ ਦਾ ਸਮਾਂ ਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NIA 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
NEXT STORY