ਨੈਸ਼ਨਲ ਡੈਸਕ : ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਮੰਗਲਵਾਰ ਨੂੰ ਭਾਰਤ ਵਾਪਸ ਲਿਆਂਦਾ ਗਿਆ। ਅਨਮੋਲ ਬਿਸ਼ਨੋਈ 'ਤੇ ਕਤਲ, ਜਬਰਨ ਵਸੂਲੀ ਅਤੇ ਅਸਲਾ ਐਕਟ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਉਸਦੇ ਰਿਕਾਰਡ ਵਿੱਚ ਕਈ ਹਾਈ-ਪ੍ਰੋਫਾਈਲ ਮਾਮਲੇ ਸ਼ਾਮਲ ਹਨ। ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਉਸਨੂੰ ਅੱਜ ਬੁੱਧਵਾਰ ਦੁਪਹਿਰ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਲਿਆਂਦਾ ਗਿਆ, ਜਿੱਥੇ ਉਸਨੂੰ ਤੁਰੰਤ ਐਨਆਈਏ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
ਦਿੱਲੀ ਆਉਣ 'ਤੇ ਐਨਆਈਏ ਵਲੋਂ ਹਿਰਾਸਤ 'ਚ ਲਏ ਗੈਂਗਸਟਰ ਅਨਮੋਲ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ, ਜਿਸ ਤੋਂ ਉਸ ਦੀ ਸਥਿਤੀ ਸਾਫ਼ ਪਤਾ ਲੱਗਦੀ ਹੈ। ਅਨਮੋਲ ਦੀ ਇਸ ਤਸਵੀਰ ਵਿਚ ਉਸਨੇ ਚਿੱਟਾ ਸਵੈਟਰ ਅਤੇ ਕਾਲੀ ਜੀਨਸ ਪਾਈ ਹੋਈ ਹੈ। ਅਮਰੀਕਾ ਤੋਂ ਭਾਰਤ ਲਿਆਂਦੇ ਗਏ ਇਸ ਗੈਂਗਸਟਰ ਦੀ ਧੌਣ ਨਿਰਾਸ਼ਾ ਨਾਲ ਥੋੜੀ ਹੇਠਾਂ ਨੂੰ ਦਿਖਾਈ ਦੇ ਰਹੀ ਹੈ। ਐਨਆਈਏ ਅਧਿਕਾਰੀਆਂ ਦੀ ਹਿਰਾਸਤ ਵਿੱਚ ਆਉਣ ਤੋਂ ਬਾਅਦ ਹੁਣ ਉਸ ਤੋਂ ਗੈਂਗਸਟਰ ਗਤੀਵਿਧੀਆਂ, ਅੰਤਰਰਾਸ਼ਟਰੀ ਰੈਕੇਟ ਅਤੇ ਹੋਰ ਅਪਰਾਧਾਂ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਅਨਮੋਲ ਬਿਸ਼ਨੋਈ ਦੀ ਭਾਰਤ ਹਵਾਲਗੀ ਨੂੰ ਭਾਰਤੀ ਜਾਂਚ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਉਹ ਦੇਸ਼ ਛੱਡ ਕੇ ਅਮਰੀਕਾ ਵਿੱਚ ਲੁਕਿਆ ਹੋਇਆ ਸੀ, ਜਿੱਥੇ ਉਹ ਗਿਰੋਹ ਦੇ ਕੰਮਾਂ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ।
ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
ਭਾਰਤ ਯਾਤਰਾ 'ਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਵੋਂਗ, ਜੈਸ਼ੰਕਰ ਨਾਲ ਹੋਵੇਗੀ ਦੁਵੱਲੀ ਮੀਟਿੰਗ
NEXT STORY