ਨਵੀਂ ਦਿੱਲੀ— ਫੇਸਬੁੱਕ 'ਤੇ ਜੋ ਅੱਗੇ ਹੋਵੇਗਾ, ਉਸ ਦੀ ਪਿੱਠ 'ਤੇ ਨਰਿੰਦਰ ਮੋਦੀ ਦਾ ਹੱਥ ਹੋਵੇਗਾ। ਖੁਦ ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਦੇ ਫੇਸਬੁੱਕ ਲਾਈਕ ਤਿੰਨ ਲੱਖ ਦੇ ਪਾਰ ਹੋਣਗੇ, ਉਨ੍ਹਾਂ ਦੇ ਖੇਤਰ ਦੇ ਵਰਕਰਾਂ ਨਾਲ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਸਿੱਧੀ ਗੱਲ ਕਰਨਗੇ। ਜ਼ਾਹਰ ਹੈ ਕਿ ਚੋਣਾਂ ਤੋਂ ਪਹਿਲਾਂ ਆਪਣੇ ਵਰਕਰਾਂ 'ਚ ਜੋਸ਼ ਭਰਨ ਲਈ ਸੰਸਦ ਮੈਂਬਰਾਂ 'ਚ ਸੋਸ਼ਲ ਮੀਡੀਆ 'ਚ ਹਿੱਸੇਦਾਰੀ ਵਧਾਉਣ ਲਈ ਕੁਝ ਵਧ ਹੋੜ ਦੇਖਣ ਨੂੰ ਮਿਲ ਸਕਦੀ ਹੈ।
ਸੋਸ਼ਲ ਮੀਡੀਆ ਭਾਜਪਾ ਦੀ ਮੁਹਿੰਮ ਦਾ ਅਹਿਮ ਹਿੱਸਾ ਹੈ। ਪਾਰਟੀ ਵੱਲੋਂ ਵਾਰ-ਵਾਰ ਆਪਣੇ ਮੈਂਬਰਾਂ ਨੂੰ ਇਸ ਦੀ ਟਰੇਨਿੰਗ ਅਤੇ ਵਰਤੋਂ ਦਾ ਸੁਝਾਅ ਵੀ ਦਿੱਤਾ ਗਿਆ ਹੈ ਸਗੋਂ ਸੰਕੇਤਾਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਚੋਣਾਂ 'ਚ ਉਮੀਦਵਾਰੀ ਦਾ ਇਕ ਮਾਪਦੰਡ ਇਹ ਵੀ ਹੋਵੇਗਾ ਕਿ ਉਹ ਸੋਸ਼ਲ ਮੀਡੀਆ 'ਤੇ ਕਿੰਨੇ ਸਰਗਰਮ ਹਨ। ਹੁਣ ਜਦੋਂ 2019 ਦੀਆਂ ਚੋਣਾਂ 'ਚ ਸਿਰਫ ਇਕ ਸਾਲ ਹੈ ਤਾਂ ਪ੍ਰਧਾਨ ਮੰਤਰੀ ਵੱਲੋਂ ਇਕ ਪਾਸਾ ਸੁੱਟਿਆ ਗਿਆ ਹੈ, ਜੋ ਨਵੀਂ ਹੋੜ ਸ਼ੁਰੂ ਕਰ ਸਕਦਾ ਹੈ। ਪਿਛਲੇ ਸ਼ੁੱਕਰਵਾਰ ਨੂੰ ਸੰਸਦੀ ਦਲ ਦੀ ਬੈਠਕ 'ਚ ਪੇਸ਼ਕਾਰੀ ਹੋਈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕਿੰਨੇ ਮੈਂਬਰਾਂ ਦੇ ਫੇਸਬੁੱਕ 'ਤੇ ਤਿੰਨ ਲੱਖ ਤੋਂ ਵਧ ਲਾਈਕ ਹਨ ਤਾਂ ਹੱਥ ਚੁੱਕਣ ਵਾਲਿਆਂ ਦੀ ਗਿਣਤੀ ਘੱਟ ਹੀ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੀ ਗਿਣਤੀ ਇਸ ਦੇ ਪਾਰ ਹੋਵੇਗੀ, ਉਨ੍ਹਾਂ ਦੇ ਖੇਤਰ ਦੇ ਵਰਕਰਾਂ ਨਾਲ ਉਹ ਖੁਦ ਰੂ-ਬ-ਰੂ ਹੋਣਗੇ।
ਸੂਤਰਾਂ ਅਨੁਸਾਰ ਵੱਡੀ ਗਿਣਤੀ 'ਚ ਭਾਜਪਾ ਸੰਸਦ ਮੈਂਬਰਾਂ ਦੇ ਖਿਲਾਫ ਵਰਕਰਾਂ ਦੀਆਂ ਹੀਆਂ ਸ਼ਿਕਾਇਤਾਂ ਆਈਆਂ ਹਨ। ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਜਗਾਉਣਾ ਜ਼ਰੂਰੀ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਤੋਂ ਚੰਗਾ ਕੋਈ ਸਟਾਰ ਪ੍ਰਚਾਰਕ ਨਹੀਂ ਮਿਲ ਸਕਦਾ ਹੈ। ਜਿਨ੍ਹਾਂ ਸੰਸਦ ਮੈਂਬਰਾਂ ਨੂੰ ਆਪਣੀ ਉਮੀਦਵਾਰੀ ਬਚਾਉਣ ਦਾ ਫਿਕਰ ਹੈ, ਉਨ੍ਹਾਂ ਲਈ ਵੀ ਜ਼ਰੂਰੀ ਹੈ ਕਿ ਉਹ ਵਧ ਤੋਂ ਵਧ ਲੋਕਾਂ ਨੂੰ ਆਪਣੇ ਨਾਲ ਜੋੜਨ।
ਪੁਲਾੜ 'ਚ ਭਾਰਤ ਦਾ ਨਵਾਂ ਕਦਮ, ਇਸਰੋ ਜਲਦ ਹੀ ਲਾਂਚ ਕਰੇਗਾ GSAT-6A
NEXT STORY