ਨਵੀਂ ਦਿੱਲੀ- ਰਾਜ ਸਭਾ ਵਿਚ ਬੋਲਦਿਆਂ, ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕ੍ਰਾਂਤੀਕਾਰੀਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਖੁਦੀਰਾਮ ਬੋਸ ਵੰਦੇ ਮਾਤਰਮ ਦੇ ਨਾਅਰੇ ਲਗਾਉਂਦੇ ਹੋਏ ਫਾਂਸੀ ਦੇ ਤਖ਼ਤੇ ’ਤੇ ਜਾ ਰਹੇ ਸਨ, ਓਦੋਂ ਤੁਹਾਡੇ ਪੁਰਖੇ ਕੀ ਕਰ ਰਹੇ ਸਨ?
ਉਨ੍ਹਾਂ ਦਾਅਵਾ ਕੀਤਾ ਕਿ ਉਹ 31 ਸਾਲਾਂ ਤੋਂ ਖੁਦੀਰਾਮ ਬੋਸ ਦੀ ਜਯੰਤੀ ਮਨਾਉਂਦੇ ਆ ਰਹੇ ਹਨ। ਸੰਜੇ ਸਿੰਘ ਨੇ ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬੰਗਾਲ ਦੇ ਤਤਕਾਲੀ ਬ੍ਰਿਟਿਸ਼ ਗਵਰਨਰ ਨੂੰ ਇਕ ਪੱਤਰ ਲਿਖ ਕੇ ‘ਭਾਰਤ ਛੋੜੋ ਅੰਦੋਲਨ’ ਨੂੰ ਅਸਫਲ ਕਰਨ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਤੁਸੀਂ ਜਿਨਾਹ ਨਾਲ ਆਪਣੇ ਰਿਸ਼ਤੇ ਕਿਉਂ ਨਹੀਂ ਦੱਸਦੇ? ਫਜ਼ਲੁਲ ਹੱਕ ਦੀ ਸਰਕਾਰ ਵਿਚ ਤੁਹਾਡੇ ਨੇਤਾ ਮੰਤਰੀ ਸਨ। ਫਜ਼ਲੁਲ ਹੱਕ ਬਾਅਦ ਵਿਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਬਣੇ ਸਨ।
ਰੁਪਏ ਦੀ ਗਿਰਾਵਟ 'ਤੇ ਲੱਗੇਗੀ ਰੋਕ! RBI ਚੁੱਕਣ ਜਾ ਰਿਹਾ ਹੈ ਇਹ ਵੱਡਾ ਕਦਮ
NEXT STORY