ਨੈਸ਼ਨਲ ਡੈਸਕ- 2025 ਦੇ ਆਲੇ-ਦੁਆਲੇ ਸਾਰੇ ਵਿਚਾਰਧਾਰਾਤਮਕ ਰੌਲੇ-ਰੱਪੇ ਦੇ ਬਾਵਜੂਦ– ਮੋਦੀ ਬਨਾਮ ਮੰਡਲ 2.0, ਸ਼ਾਸਨ ਬਨਾਮ ਰੋਜ਼ਗਾਰ– ਬਿਹਾਰ ਦੀਆਂ ਚੋਣਾਂ ਇਕ ਹੀ ਅੰਕੜੇ ਤੇ ਸਿਮਟਦੀਆਂ ਹਨ : 36%। ਇਹ ਅਤਿ ਪੱਛੜਾ ਵਰਗ (ਈ. ਬੀ. ਸੀ.) ਹੈ, ਜੋ ਸੂਬੇ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਫੈਸਲਾਕੁੰਨ ਵਰਗ ਹੈ। ਅਤੇ ਇਕ ਵਿਅਕਤੀ ਅਜੇ ਵੀ ਉਨ੍ਹਾਂ ਦੀ ਵਫ਼ਾਦਾਰੀ ਦੇ ਕੇਂਦਰ ’ਚ ਹੈ, ਜੋ ਹੈ ਨਿਤੀਸ਼ ਕੁਮਾਰ। ਭਾਜਪਾ ਆਪਣੇ ਉੱਚ-ਜਾਤੀ ਆਧਾਰ ’ਤੇ ਟਿੱਕੀ ਹੋਈ ਹੈ।
ਰਾਜਦ ਦਾ ਮਹਾਗੱਠਜੋੜ ਆਪਣੇ ਮਜ਼ਬੂਤ ਮੁਸਲਿਮ-ਯਾਦਵ (ਐੱਮ. ਵਾਈ.) ਵੋਟ ਬੈਂਕ ਨਾਲ ਹਰ ਚੋਣ ’ਚ ਉੱਤਰਦਾ ਹੈ। ਇਹ ਵਰਗ ਸ਼ਾਇਦ ਹੀ ਕਦੇ ਬਦਲਿਆ ਹੈ। ਸੱਤਾ ਵਿਚਕਾਰ ਹੈ– ਅਤਿ ਪੱਛੜੇ ਵਰਗ ਦੇ ਨਾਲ, ਜਿਸ ਨੂੰ ਨਿਤੀਸ਼ ਨੇ ਵਿਕਸਤ ਕੀਤਾ, ਉਭਾਰਿਆ ਅਤੇ ਇਕ ਰਾਜਨੀਤਕ ਪਛਾਣ ’ਚ ਬਦਲ ਦਿੱਤਾ, ਇਸ ਤੋਂ ਪਹਿਲਾਂ ਕਿ ਕਿਸੇ ਹੋਰ ਨੂੰ ਉਨ੍ਹਾਂ ਦੇ ਆਕਾਰ ਦਾ ਪਤਾ ਲੱਗਦਾ। ਪੰਚਾਇਤ ਰਿਜ਼ਰਵੇਸ਼ਨ, ਟੀਚਾਗਤ ਕਲਿਆਣ, ਪ੍ਰਤੀਕਾਤਮਕ ਪਛਾਣ– ਨਿਤੀਸ਼ ਨੇ ਅਤਿ ਪੱਛੜੇ ਵਰਗ ਨੂੰ ਪਛਾਣਯੋਗ ਬਣਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਲਾਜ਼ਮੀ ਬਣਾ ਕੇ ਅਹਿਸਾਨ ਚੁਕਾਇਆ।
ਇਸ ਵਫ਼ਾਦਾਰੀ ਨੇ ਸਰਕਾਰਾਂ ਬਦਲ ਦਿੱਤੀਆਂ ਹਨ। 2015 ’ਚ, ਉਹ ਨਿਤੀਸ਼ ਨਾਲ ਮਹਾਗੱਠਜੋੜ ’ਚ ਗਏ। 2020 ’ਚ, ਉਹ ਨਿਤੀਸ਼ ਦੇ ਨਾਲ ਰਾਜਗ ’ਚ ਵਾਪਸ ਆ ਗਏ। ਹੁਣ ਦੋਵੇਂ ਗੱਠਜੋੜ ਨਿਤੀਸ਼ ਦੇ ਨਿਰਮਾਣ ਨਾਲ ਲੜ ਰਹੇ ਹਨ। ਰਾਜਗ ਦਾ ਮੁੱਦਾ ਸਿੱਧਾ ਹੈ : ਮੋਦੀ ਦੀਆਂ ਯੋਜਨਾਵਾਂ ਨਿਤੀਸ਼ ਦਾ ਈ. ਬੀ. ਸੀ. ਕਾਰਡ ਹਨ। ਸਵਰਣ ਭਾਜਪਾ ਦਾ ਸਮਰਥਨ ਕਰਦੇ ਹਨ; ਨਿਤੀਸ਼ ਦੇ ਨਾਲ ਈ. ਬੀ. ਸੀ. ਹਨ ਅਤੇ ਚਿਰਾਗ ਪਾਸਵਾਨ ਇਕ ਵਫ਼ਾਦਾਰ ਦਲਿਤ ਵਰਗ ਲਿਆਉਂਦੇ ਹਨ। ਇਕੱਠਿਆਂ ਮਿਲ ਕੇ, ਇਹ ਇਕ ਢਾਂਚਾਗਤ ਲਾਭ ਵਾਂਗ ਦਿਸਦਾ ਹੈ- ਜੇ ਈ. ਬੀ. ਸੀ. ਦੀ ਕੰਧ ਮਜ਼ਬੂਤ ਰਹੀ।
ਮਹਾਗੱਠਜੋੜ ਜਾਣਦਾ ਹੈ ਕਿ ਉਸ ਦੇ ਮੁਸਲਿਮ-ਯਾਦਵ ਆਧਾਰ ਦੀ ਇਕ ਹੱਦ ਹੈ। ਇਸ ਲਈ ਉਹ ਆਪਣੇ ਗੜ੍ਹ ’ਚ ਨਿਤੀਸ਼ ਸਟਾਈਲ ਦੀ ਸੋਸ਼ਲ ਇੰਜੀਨੀਅਰਿੰਗ ਦੀ ਕੋਸ਼ਿਸ਼ ਕਰ ਰਿਹਾ ਹੈ। ਮੱਲਾਹ-ਨਿਸ਼ਾਦ ਬੈਲਟ ’ਚ ਸੰਨ੍ਹ ਲਾਉਣ ਲਈ ਮੁਕੇਸ਼ ਸਹਨੀ ਨੂੰ ਉਪ-ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ। ਰਾਹੁਲ ਗਾਂਧੀ ਉਨ੍ਹਾਂ ਨਾਲ ਪ੍ਰਤੀਕਾਤਮਕ ਬੇੜੀ ਦੀ ਸਵਾਰੀ ਅਤੇ ਦਰਿਆ ’ਚ ਡੁਬਕੀ ਲਾਉਣ ’ਚ ਸ਼ਾਮਲ ਹੋਏ।
ਮਹਾਗੱਠਜੋੜ ਨੇ ਪਨ ਤਾਂਤੀਆ ਨੇਤਾ ਆਈ. ਪੀ. ਗੁਪਤਾ ਨੂੰ ਵੀ ਭਰਮਾਇਆ ਹੈ, ਉਨ੍ਹਾਂ ਨੂੰ ਟਿਕਟ ਦੀ ਪੇਸ਼ਕਸ਼ ਕੀਤੀ ਹੈ ਅਤੇ ਬਿਹਤਰ ਕੋਟਾ, ਕਾਰੀਗਰਾਂ ਨੂੰ ਸਹਾਇਤਾ ਅਤੇ ਈ. ਬੀ. ਸੀ. ਦੀ ਵਿਆਪਕ ਮੌਜੂਦਗੀ ਦਾ ਵਾਅਦਾ ਕੀਤਾ ਹੈ– ਨਾ ਸਿਰਫ਼ ਵੋਟ, ਸਗੋਂ ਦਿੱਖ ਵੀ। ਇਹ ਚੋਣਾਂ ਨਿਤੀਸ਼ ਦੀ ਵਿਰਾਸਤ ਅਤੇ ਚੋਣ ਖੇਤਰ ਦੀ ਲੜਾਈ ਹੈ। ਕੀ ਮਹਾਗੱਠਜੋੜ ਨਿਤੀਸ਼ ਵੱਲੋਂ ਬਣਾਏ ਗਏ ਭਰੋਸੇ ਨੂੰ ਦੋਹਰਾਅ ਸਕਦਾ ਹੈ? ਭਾਜਪਾ ਸੱਤਾ ਲਿਆਉਂਦੀ ਹੈ। ਰਾਜਦ ਭਾਵਨਾਵਾਂ ਲਿਆਉਂਦਾ ਹੈ। ਪਰ 36% ਵੋਟ ਵਾਲੀਆਂ ਚੋਣਾਂ ’ਚ ਪਟਨਾ ਦਾ ਰਾਹ ਅਜੇ ਵੀ ਨਿਤੀਸ਼ ਦੇ ਨਾਲੰਦਾ ’ਚੋਂ ਹੋ ਕੇ ਲੰਘਦਾ ਹੈ– ਅਤੇ ਉਸ ਵਿਅਕਤੀ ਤੋਂ ਹੋ ਕੇ ਜਿਸ ਨੇ ਅਦ੍ਰਿਸ਼ ਨੂੰ ਵੋਟ ਬੈਂਕ ’ਚ ਬਦਲ ਦਿੱਤਾ।
ਬਿਹਾਰ ਚੋਣਾਂ 'ਤੇ ਰਾਜਨਾਥ ਸਿੰਘ ਦਾ ਵੱਡਾ ਦਾਅਵਾ: ਨਿਤੀਸ਼ ਹੀ ਹੋਣਗੇ CM, NDA ਨੂੰ ਮਿਲਣਗੀਆਂ 160 ਤੋਂ ਵੱਧ ਸੀਟਾਂ
NEXT STORY