ਨਵੀਂ ਦਿੱਲੀ — ਮਾਈਕ੍ਰੋ-ਬਲਾਗਿੰਗ ਵੈਬਸਾਈਟ ਟਵਿੱਟਰ ਨੇ ਸ਼ੁੱਕਰਵਾਰ ਨੂੰ ਅਮੂਲ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ। ਹਾਲਾਂਕਿ ਕੁਝ ਦੇਰ ਬਾਅਦ ਟਵਿੱਟਰ ਨੇ ਵਾਪਸ ਅਕਾਊਂਟ ਨੂੰ ਅਨਬਲਾਕ ਕਰ ਦਿੱਤਾ।
ਜਾਣੋ ਕੀ ਹੈ ਮਾਮਲਾ
ਦਰਅਸਲ ਵਜ੍ਹਾ ਇਹ ਹੈ ਕਿ ਅਮੂਲ ਲਗਾਤਾਰ ਆਪਣੇ ਵਿਗਿਆਪਨ ਵਿਚ ਚੀਨ ਦੇ ਖਿਲਾਫ ਕੈਂਪੇਨ ਚਲਾ ਰਿਹਾ ਸੀ। ਦੇਸ਼ ਵਿਚ ਡੇਅਰੀ ਉਤਪਾਦ ਦੀ ਵੱਡੀ ਕੰਪਨੀ ਅਮੂਲ ਦਾ ਟਵਿੱਟਰ ਅਕਾਊਂਟ ਇਕ ਮੈਸੇਜ ਨਾਲ ਦਿਖ ਰਿਹਾ ਸੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੀ ਦੁੱਧ ਦੇ ਉਤਪਾਦਨ ਬਣਾਉਣ ਵਾਲੀ ਕੰਪਨੀ ਅਮੂਲ ਦੀ ਮਾਰਕੀਟਿੰਗ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ(GCMMF) ਵਲੋਂ ਕੀਤੀ ਜਾਂਦੀ ਹੈ। ਬਿਨਾਂ ਕਿਸੇ ਸੂਚਨਾ ਦੇ ਅਮੂਲ ਦੇ ਟਵਿੱਟਰ ਅਕਾਊਂਟ 'ਤੇ ਕਾਸ਼ਨ ਅਲਰਟ(ਚਿਤਾਵਨੀ) ਦਿਖਣ ਨਾਲ GCMMF ਨੂੰ ਵੀ ਹੈਰਾਨੀ ਹੋਈ। ਅਮੂਲ ਦਾ ਟਵਿੱਟਰ ਅਕਾਊਂਟ ਬਲਾਕ ਹੁੰਦੇ ਹੀ ਟਵਿੱਟਰ ਦੇ ਯੂਜ਼ਰਜ਼ ਵਿਚ ਇਹ ਵੱਡਾ ਮੁੱਦਾ ਬਣ ਗਿਆ। ਇਸਤੇਮਾਲਕਰਤਾ(ਯੂਜ਼ਰਜ਼) ਅਕਾਊਂਟ ਬਲਾਕ ਨੂੰ ਅਮੂਲ ਦੇ ਨਵੇਂ ਕ੍ਰਿਏਟਿਵ ਕੈਂਪੇਨ 'Exit the Dragon' ਨਾਲ ਜੋੜਿਆ। ਇਹ ਕੈਂਪੇਨ ਅਮੂਲ ਨੇ ਚੀਨੀ ਉਤਪਾਦਾਂ ਦਾ ਬਾਇਕਾਟ ਕਰਨ ਲਈ ਚਲਾਇਆ ਸੀ।
ਵਿਗਿਆਪਨ-ਮੁਹਿੰਮ 'ਚ ਅਜਗਰ ਨਾਲ ਲੜਾਈ
ਜ਼ਿਕਰਯੋਗ ਹੈ ਕਿ ਤਾਜ਼ਾ ਅਮੂਲ ਟਾਪਿਕਲ ਵਿਚ ਲਾਲ ਅਤੇ ਚਿੱਟੇ ਰੰਗ ਦੀ ਪੋਸ਼ਾਕ ਪਹਿਨੇ ਆਈਕਨਿਕ ਅਮੂਲ ਕੁੜੀ ਨੂੰ ਅਜਗਰ ਨਾਲ ਲੜਦਿਆਂ ਆਪਣੇ ਦੇਸ਼ ਨੂੰ ਬਚਾਉਂਦੇ ਹੋਏ ਦਿਖਾਇਆ ਗਿਆ ਸੀ। ਇਸ ਦੇ ਪਿੱਛੇ ਚੀਨੀ ਵੀਡੀਓ ਸਾਂਝਾ ਕਰਨ ਵਾਲੀ ਮੋਬਾਈਲ ਐਪਲੀਕੇਸ਼ਨ ਟਿੱਕਟਾਕ ਦਾ ਲੋਗੋ ਵੀ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਇਸ਼ਤਿਹਾਰ ਵਿਚ ਵੱਡੇ ਅੱਖਰਾਂ ਵਿਚ ਲਿਖਿਆ ਗਿਆ ਹੈ ਕਿ ਅਮੂਲ 'ਮੇਡ ਇਨ ਇੰਡੀਆ' ਬ੍ਰਾਂਡ ਹੈ ਅਤੇ ਇਸਦਾ ਧਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੈ-ਨਿਰਭਰ' ਮੁਹਿੰਮ 'ਤੇ ਹੈ।
ਟਵਿੱਟਰ 'ਤੇ ਅਮੂਲ ਦਾ ਖਾਤਾ ਖੋਲ੍ਹਣ ਸਮੇਂ ਮੈਸੇਜ ਦਿਖਿਆ, 'ਸਾਵਧਾਨ : ਇਹ ਖਾਤਾ ਅਸਥਾਈ ਤੌਰ 'ਤੇ ਬਲਾਕ ਕੀਤਾ ਗਿਆ ਹੈ। ਤੁਸੀਂ ਇਹ ਮੈਸੇਜ ਇਸ ਲਈ ਵੇਖ ਰਹੇ ਹੋ ਕਿਉਂਕਿ ਇਸ ਅਕਾਊਂਟ ਤੋਂ ਕੁਝ ਅਸਾਧਾਰਣ ਗਤੀਵਿਧੀਆਂ ਹੋਈਆਂ ਹਨ। ਕੀ ਤੁਸੀਂ ਅਜੇ ਵੀ ਇਹ ਖਾਤਾ ਵੇਖਣਾ ਚਾਹੁੰਦੇ ਹੋ।'
ਟਵਿੱਟਰ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ ਕਿ ਅਮੂਲ ਦਾ ਟਵਿੱਟਰ ਅਕਾਊਂਟ ਕਿਉਂ ਬਲਾਕ ਕੀਤਾ ਗਿਆ ਸੀ। ਜੀਸੀਐਮਐਮਐਫ ਦੇ ਮੈਨੇਜਿੰਗ ਡਾਇਰੈਕਟਰ ਆਰਐਸਐਮ ਸੋਢੀ ਨੇ ਕਿਹਾ, 'ਅਸੀਂ ਟਵਿੱਟਰ ਤੋਂ ਪੁੱਛਿਆ ਹੈ ਕਿ ਬਲਾਕ ਕਰਨ ਤੋਂ ਪਹਿਲਾਂ ਸਾਨੂੰ ਇਸ ਕਿਉਂ ਨਹੀਂ ਦੱਸਿਆ ਗਿਆ। ਉਨ੍ਹਾਂ ਨੂੰ ਸਾਨੂੰ ਸੂਚਿਤ ਕਰਨਾ ਚਾਹੀਦਾ ਸੀ।' ਫਿਲਹਾਲ ਟਵਿੱਟਰ ਦੁਆਰਾ ਇਸ ਪੂਰੀ ਕਾਰਵਾਈ ਦੇ ਜਵਾਬ ਦੀ ਉਡੀਕ ਹੈ।
ਇਹ ਵੀ ਦੇਖੋ - ਰਿਲਾਂਇੰਸ-ਫੇਸਬੁੱਕ ਸਾਂਝੇਦਾਰੀ ਦੇ ਬਾਅਦ ਗੂਗਲ ਅਤੇ ਅੈਮਾਜ਼ੋਨ 'ਤੇ ਵਧਿਆ ਦਬਾਅ
ਸਰਕਾਰ ਲੋਨ ਸਸਤਾ ਕਰਨ ਲਈ ਬੈਂਕਾਂ ਨਾਲ ਕਰ ਰਹੀ ਗੱਲਬਾਤ : ਠਾਕੁਰ
NEXT STORY