ਨੈਸ਼ਨਲ ਡੈਸਕ- ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਕਿਸੇ ਸੂਬੇ ਨੇ ਇੱਕੋ ਦਿਨ ਭਾਵ 5 ਮਾਰਚ ਨੂੰ ਆਪਣੇ ਮੁੱਖ ਮੰਤਰੀ ਤੇ ਰਾਜਪਾਲ ਦੋਵਾਂ ਨੂੰ ਗੁਆ ਦਿੱਤਾ। ਕੁਝ ਘੰਟਿਆਂ ਅੰਦਰ ਹੀ 2 ਪ੍ਰਮੁੱਖ ਵਿਅਕਤੀ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਰਾਜਪਾਲ ਆਰਿਫ਼ ਮੁਹੰਮਦ ਖਾਨ ਸੱਤਾ ਤੋਂ ਬਾਹਰ ਹੋ ਗਏ।
ਸਤੀਸ਼ ਕੁਮਾਰ ਦਾ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਹਾਲਾਂਕਿ ਰਾਜ ਸਭਾ ਲਈ ਚੋਣ ਲੜਨ ਦੇ ਉਨ੍ਹਾਂ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਜ਼ਰੂਰ ਹੈਰਾਨ ਕਰ ਦਿੱਤਾ ਪਰ ਅਸਲ ਹੈਰਾਨੀ ਖਾਨ ਨੂੰ ਅਚਾਨਕ ਹਟਾਏ ਜਾਣ ਕਾਰਨ ਹੋਈ। ਤੁਰੰਤ ਹੀ ਕੇਂਦਰ ਸਰਕਾਰ ਨੇ ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਨੂੰ ਨਵਾਂ ਰਾਜਪਾਲ ਨਿਯੁਕਤ ਕਰ ਦਿੱਤਾ। ਨਿਤੀਸ਼ ਕੁਮਾਰ ਨੇ ਬਾਅਦ ’ਚ ਜਨਤਾ ਦਲ (ਯੂ) ਦਾ ਮੁੜ ਪ੍ਰਧਾਨ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਸੱਤਾ ਦੀ ਉਕਤ ਤਬਦੀਲੀ ਦੀ ਤੇਜ਼ੀ ਤੋਂ ਇੰਝ ਲੱਗਾ ਕਿ ਇਹ ਸੱਤਾਧਾਰੀ ਭਾਜਪਾ ਦੀ ਇਕ ਸੋਚੀ ਸਮਝੀ ਸਿਆਸੀ ਚਾਲ ਸੀ, ਜਿਸ ਦਾ ਮੰਤਵ ਸੂਬੇ ਦੀ ਸਿਆਸਤ ’ਤੇ ਆਪਣੀ ਪਕੜ ਮਜ਼ਬੂਤ ਕਰਨਾ ਸੀ। ਤ੍ਰਾਸਦੀ ਇਹ ਹੈ ਕਿ ਖਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਸਹਿਯੋਗੀਆਂ ’ਚੋਂ ਇਕ ਹਨ। ਉਨ੍ਹਾਂ ਨੂੰ ਪਹਿਲਾਂ 2019 ’ਚ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਫਿਰ ਦਸੰਬਰ 2024 ’ਚ ਬਿਹਾਰ ਤਬਦੀਲ ਕਰ ਦਿੱਤਾ ਗਿਆ ਸੀ।
6 ਸਾਲਾਂ ਤੋਂ ਵੱਧ ਸਮੇਂ ਤਕ ਰਾਜਪਾਲ ਵਜੋਂ ਰਹਿਣ ਤੋਂ ਬਾਅਦ ਇਕ ਵੇਲੇ ਉਨ੍ਹਾਂ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਦਾਅਵੇਦਾਰ ਹੋਣ ਦੀਆਂ ਗੱਲਾਂ ਵੀ ਹੋਈਆਂ ਸਨ। ਹੁਣ ਉਨ੍ਹਾਂ ਦਾ ਅਚਾਨਕ ਅਸਤੀਫਾ ਇਕ ਭੇਦ ਬਣਿਆ ਹੋਇਆ ਹੈ। ਨਾਲ ਹੀ ਇਹ ਸਿਆਸੀ ਪੱਖੋਂ ਦਿਲਚਸਪ ਵੀ ਹੈ।
ਖਾਨ ਨੇ ਸਿਆਸੀ ਵਾਪਸੀ ਦੀ ਆਪਣੀ ਉਮੀਦ ਨਹੀਂ ਛੱਡੀ ਹੈ। ਪਿਛਲੇ ਹਫ਼ਤੇ ਉਨ੍ਹਾਂ ਨੂੰ ਵਰਿੰਦਾਵਨ ਦੇ ਜੀਵਨ ਦੀਪ ਆਸ਼ਰਮ ’ਚ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨਾਲ ਵੇਖਿਆ ਗਿਆ ਸੀ। ਕਈ ਹੋਰ ਵੀ. ਆਈ. ਪੀ. ਵੀ ਉੱਥੇ ਮੌਜੂਦ ਸਨ ਜਿਨ੍ਹਾਂ ’ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਸ਼ਾਮਲ ਸਨ ਜੋ ਭਗਵਾਨ ਕ੍ਰਿਸ਼ਨ ਦੇ ਭਗਤ ਹਨ।
ਸੂਤਰਾਂ ਅਨੁਸਾਰ ਖਾਨ ਦੀ ਮੌਜੂਦਗੀ ’ਤੇ ਸਭ ਦਾ ਧਿਆਨ ਸੀ। ਬਾਅਦ ’ਚ ਉਨ੍ਹਾਂ ਭਾਗਵਤ ਨਾਲ ਨਿੱਜੀ ਗੱਲਬਾਤ ਵੀ ਕੀਤੀ।
ਲੇਬਨਾਨ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ ਦੀ ਭਾਰਤ ਨੇ ਕੀਤੀ ਸਖਤ ਨਿਖੇਧੀ
NEXT STORY