ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਸ਼ਾਹਗੰਜ ਕੋਤਵਾਲੀ ਖੇਤਰ ’ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਨੇ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾਈ ਅਤੇ ਖੁਦ ਉਸ ਦੀ ਵਿਦਾਈ ਕੀਤੀ। ਸੂਤਰਾਂ ਮੁਤਾਬਕ, ਤਾਖਾ ਪੱਛਮੀ ਸ਼ਿਵਪੁਰ ਪਿੰਡ ਦੇ ਵਸਨੀਕ ਗਿਆਨਚੰਦ ਗੌਤਮ ਦਾ ਵਿਆਹ ਜੂਨ 2021 ’ਚ ਰਵੀਨਾ ਨਾਲ ਹੋਇਆ ਸੀ। ਦੋ ਸਾਲ ਬਾਅਦ ਰਵੀਨਾ ਦੇ ਆਪਣੇ ਪਿੰਡ ਦੇ ਹੀ ਪ੍ਰਦੀਪ ਕੁਮਾਰ ਨਾਲ ਪ੍ਰੇਮ ਸਬੰਧ ਬਣ ਗਏ। ਪਰਿਵਾਰ ਵੱਲੋਂ ਸਮਝਾਉਣ ਦੇ ਬਾਵਜੂਦ ਉਹ ਆਪਣੇ ਪ੍ਰੇਮੀ ਨੂੰ ਮਿਲਦੀ ਰਹੀ।
ਸਥਿਤੀ ਵਿਗੜਣ ’ਤੇ, ਗਿਆਨਚੰਦ ਨੇ ਦੋਹਾਂ ਪਰਿਵਾਰਾਂ ਦੀ ਮੌਜੂਦਗੀ ’ਚ ਸ਼ਾਹਗੰਜ ਤਹਿਸੀਲ ਕੰਪਲੈਕਸ ’ਚ ਰਵੀਨਾ ਅਤੇ ਪ੍ਰਦੀਪ ਦਾ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਰਵੀਨਾ ਆਪਣੇ ਪ੍ਰੇਮੀ ਦੇ ਘਰ ਚਲੀ ਗਈ, ਜਦਕਿ ਉਸ ਦਾ 3 ਸਾਲ ਦਾ ਬੱਚਾ ਆਪਣੇ ਪਿਤਾ ਕੋਲ ਹੀ ਰਹੇਗਾ। ਇਹ ਅਨੋਖਾ ਵਿਆਹ ਪੂਰੇ ਜ਼ਿਲ੍ਹੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ PM ਸ਼ਹਿਬਾਜ਼ ਸ਼ਰੀਫ਼ ਨੇ ਇਕ ਵਾਰ ਫ਼ਿਰ ਟਰੰਪ ਨੂੰ ਦਿੱਤਾ ਭਾਰਤ-ਪਾਕਿ ਜੰਗ ਰੁਕਵਾਉਣ ਦਾ ਸਿਹਰਾ
NEXT STORY