ਰਾਂਚੀ- ਝਾਰਖੰਡ ਦੇ ਰਾਂਚੀ ਜ਼ਿਲ੍ਹੇ 'ਚ 29 ਸਾਲਾ ਇਕ ਨੌਜਵਾਨ ਦਾ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਸਿਰ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਨੌਜਵਾਨ ਦਾ ਧੜ ਮਿਲਣ ਦੇ 17 ਦਿਨਾਂ ਬਾਅਦ ਉਸ ਦਾ ਸਿਰ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤਮਾੜ ਥਾਣਾ ਖੇਤਰ ਦੇ ਮਾਂਝੀਡੀਹ ਪਿੰਡ ਦੇ ਰਹਿਣ ਵਾਲੇ ਸੰਜੇ ਲੋਹਰਾ ਦਾ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਹ ਰੁਕਾਵਟ ਬਣ ਰਿਹਾ ਸੀ।
ਪੁਲਸ ਨੇ ਕਿਹਾ ਕਿ ਲੋਹਰਾ ਦਾ ਸੜਿਆ ਹੋਇਆ ਬਿਨਾਂ ਸਿਰ ਦਾ ਧੜ 19 ਜੂਨ ਨੂੰ ਬੁੰਡੂ ਥਾਣਾ ਖੇਤਰ ਦੇ ਤੇਤਰਟਾਂਡ ਜੰਗਲ ਤੋਂ ਬਰਾਮਦ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀਆਂ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ, ਉਨ੍ਹਾਂ ਨੇ ਤਮਾਡ ਥਾਣਾ ਖੇਤਰ ਦੇ ਸੁੰਦਰਡੀਹ ਪਿੰਡ ਕੋਲ ਰਾਣੀ ਜੰਗਲ ਤੋਂ ਉਸ ਦਾ ਸਿਰ ਬਰਾਮਦ ਕਰ ਲਿਆ, ਜਿੱਥੇ ਉਸ ਨੂੰ ਦਫਨਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੁਬੋਧਿਨੀ ਦੇਵੀ ਅਤੇ ਉਸ ਦੇ ਪ੍ਰੇਮੀ ਰਮਨ ਸੇਠ ਵਜੋਂ ਹੋਈ ਹੈ। ਦੋਵਾਂ ਨੂੰ ਸੋਮਵਾਰ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ।
ਬੁੰਡੂ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ,''ਪੁੱਛ-ਗਿੱਛ ਦੌਰਾਨ ਦੇਵੀ ਨੇ ਖੁਲਾਸਾ ਕੀਤਾ ਕਿ ਉਸ ਦੇ ਰਮਨ ਸੇਠ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਨ੍ਹਾਂ ਦੋਵਾਂ ਨੇ ਲੋਹਰਾ ਦਾ ਕਤਲ ਕਰਨ ਦੀ ਸਾਜਿਸ਼ ਰਚੀ ਸੀ।'' ਬੁੰਡੂ ਦੇ ਸਬ-ਡਿਵੀਜ਼ਨਲ ਪੁਲਸ ਅਹੁਦਾ ਅਧਿਕਾਰੀ (ਐੱਸਡੀਪੀਓ) ਓਮ ਪ੍ਰਕਾਸ਼ ਨੇ ਕਿਹਾ ਕਿ ਸ਼ੁਰੂਆਤੀ ਦੌਰ 'ਚ ਜਾਂਚ ਇਕ ਚੁਣੌਤੀ ਬਣੀ ਹੋਈ ਸੀ ਪਰ ਪੀੜਤ ਦਾ ਸਿਰ ਗਾਇਬ ਸੀ, ਜਿਸ ਕਾਰਨ ਉਸ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਸੀ।
ਉਨ੍ਹਾਂ ਕਿਹਾ,''ਜਾਂਚਕਰਤਾਵਾਂ ਲਈ ਇਹ ਇਕ ਅਜਿਹਾ ਮਾਮਲਾ ਸੀ, ਜਿਸ 'ਚ ਕੋਈ ਸੁਰਾਗ ਨਹੀਂ ਸੀ। ਸਿਰ ਦੇ ਬਿਨਾਂ ਪੀੜਤ ਦੀ ਪਛਾਣ ਕਰਨਾ ਬੇਹੱਦ ਮੁਸ਼ਕਲ ਸੀ। ਹਾਲਾਂਕਿ, ਤਕਨੀਕੀ ਅਤੇ ਫੋਰੈਂਸਿਕ ਸਬੂਤਾਂ ਨੇ ਮ੍ਰਿਤਕਾਂ ਦੀ ਪਛਾਣ ਸੰਜੇ ਲੋਹਰਾ ਵਜੋਂ ਕਰਨ 'ਚ ਸਾਡੀ ਮਦਦ ਕੀਤੀ।'' ਐੱਸਡੀਪੀਓ ਨੇ ਦੱਸਿਆ ਕਿ ਪਛਾਣ ਹੋਣ ਤੋਂ ਬਾਅਦ, ਪੁਲਸ ਨੇ ਕਤਲ 'ਚ ਸ਼ਾਮਲ ਹੋਣ ਦੇ ਸ਼ੱਕ 'ਚ ਲੋਹਰਾ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ, ਜਿਸ ਤੋਂ ਬਾਅਦ ਸਾਜਿਸ਼ ਦਾ ਖੁਲਾਸਾ ਹੋਇਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਇਕ ਕਾਰ ਵੀ ਜ਼ਬਤ ਕੀਤੀ ਹੈ, ਜਿਸ ਬਾਰੇ ਸ਼ੱਕ ਹੈ ਕਿ ਉਸ ਦਾ ਇਸਤੇਮਾਲ ਪੀੜਤ ਦੀ ਲਾਸ਼ ਨੂੰ ਲਿਜਾਉਣ ਅਤੇ ਉਸ ਨੂੰ ਟਿਕਾਣੇ ਲਗਾਉਣ ਲਈ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ
NEXT STORY