ਨਵੀਂ ਦਿੱਲੀ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਅਤੇ ਵਿਧਾਇਕ ਤੇਜ਼ ਪ੍ਰਤਾਪ ਯਾਦਵ ਦੀ ਮੰਗਣੀ ਅਤੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਤੇਜ਼ ਪ੍ਰਤਾਪ ਦਾ ਵਿਆਹ ਬਿਹਾਰ ਦੇ ਸਾਬਕਾ ਮੁੱਖਮੰਤਰੀ ਦਰੋਗਾ ਰਾਏ ਦੀ ਪੋਤਰੀ ਐਸ਼ਵਰਿਆ ਰਾਏ ਨਾਲ ਹੋਵੇਗਾ। ਦੋਵਾਂ ਦੀ ਮੰਗਣੀ 18 ਅਪ੍ਰੈਲ ਨੂੰ ਅਤੇ ਵਿਆਹ 12 ਮਈ ਨੂੰ ਹੋਵੇਗਾ।
ਇਸ ਤੋਂ ਪਹਿਲੇ ਤੇਜ਼ ਪ੍ਰਤਾਪ ਨਾਲ ਐਸ਼ਵਰਿਆ ਰਾਏ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਦੋਵਾਂ ਦੀ ਫੋਟੋ ਸਾਹਮਣੇ ਆਉਣ ਦੇ ਬਾਅਦ ਲੋਕ ਵਧਾਈ ਦੇਣ ਲੱਗੇ। ਦੱਸ ਦਈਏ ਕਿ ਇਸ ਤੋਂ ਪਹਿਲੇ ਤੇਜ਼ ਪ੍ਰਤਾਪ ਯਾਦਵ ਪਟਨਾ ਤੋਂ ਦਿੱਲੀ ਆ ਕੇ ਐਮਸ 'ਚ ਭਰਤੀ ਪਿਤਾ ਲਾਲੂ ਯਾਦਵ ਨਾਲ ਮਿਲੇ ਅਤੇ ਉਨ੍ਹਾਂ ਦੋਂ ਆਸ਼ੀਰਵਾਦ ਲਿਆ ਸੀ। ਲਾਲੂ ਪ੍ਰਸਾਦ ਯਾਦਵ ਚਾਰਾ ਘੱਪਲੇ ਦੇ 4 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਜੇਲ ਦੀ ਸਜ਼ਾ ਕੱਟ ਰਹੇ ਹਨ। ਖਰਾਬ ਤਬੀਅਤ ਹੋਣ ਕਾਰਨ ਉਨ੍ਹਾਂ ਨੂੰ ਰਾਂਚੀ ਤੋਂ ਦਿੱਲੀ ਐਮਸ 'ਚ ਸ਼ਿਫਟ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪਤਨੀ ਕੋਈ ਪ੍ਰਾਪਟੀ ਨਹੀਂ, ਪਤੀ ਨਾਲ ਰਹਿਣ ਲਈ ਨਹੀਂ ਕਰ ਸਕਦਾ ਮਜ਼ਬੂਰ: ਸੁਪਰੀਮ ਕੋਰਟ
NEXT STORY