ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਆਪਣੇ ਇਕ ਆਦੇਸ਼ 'ਚ ਕਿਹਾ ਹੈ ਕਿ ਪਤਨੀ 'ਚਲ ਸੰਪਤੀ' ਜਾਂ 'ਕੋਈ ਜਾਇਦਾਦ' ਨਹੀਂ ਹੈ। ਜੇਕਰ ਪਤਨੀ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਪਤੀ ਉਸ ਨੂੰ ਆਪਣੇ ਨਾਲ ਰੱਖਣ ਲਈ ਮਜ਼ਬੂਰ ਨਹੀਂ ਕਰ ਸਕਦਾ।
ਇਕ ਮਹਿਲਾ ਦੇ ਵੱਲੋਂ ਤੋਂ ਪਤੀ ਦੀ ਕਰੂਰਤਾ ਦਾ ਦੋਸ਼ ਲਗਾਉਂਦੇ ਹੋਏ ਦਾਇਰ ਕ੍ਰਿਮਿਨਲ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ। ਮਹਿਲਾ ਨੇ ਆਪਣੇ ਦੋਸ਼ 'ਚ ਕਿਹਾ ਸੀ ਕਿ ਪਤੀ ਉਸ 'ਤੇ ਨਾਲ ਰਹਿਣ ਦਾ ਦਬਾਅ ਬਣਾ ਰਿਹਾ ਹੈ, ਪਰ ਉਹ ਖੁਦ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਹੈ।
ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਅਦਾਲਤ 'ਚ ਮੌਜੂਦ ਮਹਿਲਾ ਦੇ ਪਤੀ ਨੇ ਕਿਹਾ, ਉਹ ਕੋਈ ਚੱਲ ਸੰਪਤੀ ਨਹੀਂ ਹੈ। ਤੁਸੀਂ ਉਸ ਨੂੰ ਮਜ਼ਬੂਰ ਨਹੀਂ ਕਰ ਸਕਦੇ। ਜੇਕਰ ਤੁਹਾਡੀ ਪਤਨੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਤੁਸੀਂ ਉਸ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ।
ਅਦਾਲਤ ਨੇ ਮਹਿਲਾ ਦੇ ਵਕੀਲ ਦੇ ਰਾਹੀਂ ਪਤੀ ਦੇ ਨਾਲ ਨਹੀਂ ਰਹਿਣ ਦੀ ਇੱਛਾ ਵਾਲੇ ਬਿਆਨ ਦੇ ਮੱਦੇ ਨਜ਼ਰ ਪਤੀ ਨੂੰ ਆਪਣੇ ਫੈਸਲੇ 'ਤੇ ਫਿਰ ਵਿਚਾਰ ਕਰਨ ਨੂੰ ਕਿਹਾ ਹੈ, ਅਦਾਲਤ ਨੇ ਕਿਹਾ, ਤਹਾਨੂੰ ਇਸ ਦੇ ਲਈ ਪੁਨਰ ਵਿਚਾਰ ਕਰਨਾ ਬੇਹਤਰ ਹੋਵੇਗਾ।
ਪੰਤਨਗਰ ਪੁੱਜੇ ਨੇਪਾਲ ਦੇ ਪੀ.ਐਮ, ਆਨਰੇਰੀ ਡਿਗਰੀ ਨਾਲ ਕੀਤਾ ਜਾਵੇਗਾ ਸਨਮਾਨਿਤ
NEXT STORY