ਝਾਂਸੀ : ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਥਾਣੇ 'ਚ ਚੱਲ ਰਹੇ ਫੈਮਿਲੀ ਕਾਊਂਸਲਿੰਗ ਸੈਂਟਰ 'ਚ ਇਕ ਪਤੀ ਨੇ ਗੁਹਾਰ ਲਾਉਂਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਸ਼ਰਾਬ ਪੀਂਦੀ ਹੈ ਤੇ ਉਸ ਨੂੰ ਵੀ ਸ਼ਰਾਬ ਪੀਣ ਲਈ ਜ਼ਿੱਦ ਕਰਦੀ ਹੈ। ਫੈਮਿਲੀ ਕਾਊਂਸਲਿੰਗ ਸੈਂਟਰ ਵਿਚ ਦੋਵਾਂ ਦੀ ਕਾਊਂਸਲਿੰਗ ਹੋਈ ਤਾਂ ਦੋਵਾਂ ਵਿਚਾਲੇ ਫਿਰ ਤੋਂ ਬਹਿਸ ਹੋ ਗਈ।
ਵੀਰਾਂਗਨਾ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸਦੀ ਪਤਨੀ ਸ਼ਾਮ ਹੁੰਦੇ ਹੀ ਸ਼ਰਾਬ ਪੀਣ ਲੱਗ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੂੰ ਵੀ ਜ਼ਬਰਦਸਤੀ ਸ਼ਰਾਬ ਪਿਲਾ ਕੇ ਨਸ਼ੇ ਵਿਚ ਕਰ ਦਿੰਦੀ ਹੈ। ਬਰ ਰੋਜ਼ ਮਹਿੰਗਾਈ ਵਿਚ ਪਤਨੀ ਨੂੰ ਸ਼ਰਾਬ ਨਹੀਂ ਪਿਲਾ ਸਕਦਾ। ਪਰ ਪਤਨੀ ਦਾਰੂ ਪੀਣ ਲਈ ਰੋਜ਼ ਜ਼ਬਰਦਸਤੀ ਕਰਦੀ ਹੈ। ਪਤੀ ਨੇ ਦੋਸ਼ ਲਾਇਆ ਕਿ ਪਤਨੀ ਇਕ ਵਾਰ ਵਿਚ ਤਿੰਨ ਚਾਰ ਪੈੱਗ ਪੀਂਦੀ ਹੈ ਜਦਕਿ ਉਸ ਨੂੰ ਸ਼ਰਾਬ ਪੀਣਾ ਪਸੰਦ ਨਹੀਂ ਹੈ। ਉਥੇ ਹੀ ਦੂਜੇ ਪਾਸੇ ਪਤਨੀ ਨੇ ਪਤੀ 'ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਹਾਲਾਂਕਿ ਕਾਊਂਸਲਿੰਗ ਦੌਰਾਨ ਦੋਵੇਂ ਆਪਸ ਵਿਚ ਇਕੱਠੇ ਰਹਿਣ ਲਈ ਰਾਜ਼ੀ ਹੋ ਗਏ। ਜਿਸ 'ਤੇ ਥਾਣੇ ਤੋਂ ਹੀ ਦੋਵਾਂ ਨੂੰ ਵਿਦਾ ਕਰ ਦਿੱਤਾ ਗਿਆ।
ਪਤੀ ਨੇ ਦੱਸੀ ਸਾਰੀ ਕਹਾਣੀ
ਪਤੀ ਨੇ ਦੱਸਿਆ ਕਿ ਉਸ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਤਨੀ ਨੇ ਪਹਿਲੀ ਵਾਰ ਸ਼ਰਾਬ ਪੀਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਉਹ ਹਰ ਰੋਜ਼ ਸ਼ਰਾਬ ਪੀਣ ਲੱਗੀ ਅਤੇ ਉਸ ਨੂੰ ਜ਼ਬਰਦਸਤੀ ਪਿਲਾਉਣ ਲੱਗ ਪਈ। ਉਹ ਆਪਣੀ ਪਤਨੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਬਹੁਤ ਪਰੇਸ਼ਾਨ ਹੋ ਗਿਆ ਅਤੇ ਉਸਨੂੰ ਪੇਕੇ ਘਰ ਛੱਡਣ ਲਈ ਮਜਬੂਰ ਹੋ ਗਿਆ। ਇਸ ਸਮੇਂ ਕੌਂਸਲਰ ਅਤੇ ਟੀਮ ਨੇ ਪਤੀ-ਪਤਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ। ਇਸ ਤੋਂ ਬਾਅਦ ਪਤੀ-ਪਤਨੀ ਇਕੱਠੇ ਰਹਿਣ ਲਈ ਰਾਜ਼ੀ ਹੋ ਗਏ।
ਕਿਸਾਨ, ਜਵਾਨ ਤੇ ਖਿਡਾਰੀਆਂ ਲਈ ਜਦੋਂ ਤੱਕ ਜਿਉਂਦੀ ਹਾਂ ਲੜਦੀ ਰਹਾਂਗੀ : ਵਿਨੇਸ਼ ਫੋਗਾਟ
NEXT STORY