ਗਾਂਧੀਨਗਰ— ਗੁਜਰਾਤ ਦੇ ਜੂਨਾਗੜ੍ਹ ਜ਼ਿਲੇ 'ਚ ਇਕ ਪਤਨੀ ਨੇ ਲੋਹੇ ਦੀ ਰਾਡ ਨਾਲ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪਤੀ ਖਾਣੇ ਦੇਣ 'ਚ ਦੇਰੀ ਨੂੰ ਲੈ ਕੇ ਝਗੜਾ ਕਰ ਰਿਹਾ ਸੀ, ਜਿਸ 'ਤੇ ਗੁੱਸਾਈ ਪਤਨੀ ਨੇ ਲੋਹੇ ਦੀ ਰਾਡ ਆਪਣੇ ਪਤੀ ਦੇ ਸਿਰ 'ਚ ਮਾਰ ਦਿੱਤੀ ਤੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੇਟੇ ਦੀ ਸ਼ਿਕਾਇਤ 'ਤੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਥੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜੂਨਾਗੜ੍ਹ ਦੇ ਰਣਿੰਗਪਰ ਪਿੰਡ 'ਚ ਇਕ ਪਤੀ-ਪਤਨੀ ਦੇ ਵਿਚਾਲੇ ਝਗੜੇ ਨੇ ਖੂਨੀ ਰੂਪ ਲੈ ਲਿਆ। ਖਾਣੇ ਨੂੰ ਲੈ ਕੇ ਪਤੀ-ਪਤਨੀ ਦੇ ਵਿਚਾਲੇ ਸ਼ੁਰੂ ਹੋਏ ਵਿਵਾਦ 'ਚ ਪਤਨੀ ਇੰਨੀ ਗੁੱਸੇ 'ਚ ਆ ਗਈ ਕਿ ਉਸ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਕੇਸ਼ੋਧ ਪੁਲਸ ਥਾਣੇ ਦੇ ਸਬ-ਇੰਸਪੈਕਟਰ ਐਮ.ਏ. ਵਾਲਾ ਦੇ ਮੁਤਾਬਕ ਸੋਮਵਾਰ ਨੂੰ 45 ਸਾਲਾਂ ਜਗਦੀਸ਼ ਝਾਲਾ ਤੇ ਉਸ ਦੀ 40 ਸਾਲਾ ਪਤਨੀ ਸ਼ਾਂਤੀ ਝਾਲਾ ਦੀ ਤਿੱਖੀ ਬਹਿਸ ਹੋਈ। ਜਗਦੀਸ਼ ਦੀ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਦੋਵਾਂ 'ਚ ਅਕਸਰ ਝਗੜਾ ਹੁੰਦਾ ਸੀ ਪਰ ਸੋਮਵਾਰ ਨੂੰ ਇਹ ਝਗੜਾ ਕੁਝ ਜ਼ਿਆਦਾ ਹੀ ਵਧ ਗਿਆ। ਸੋਮਵਾਰ ਦੀ ਦੁਪਹਿਰ ਜਦੋਂ ਜਗਦੀਸ਼ ਨੇ ਸ਼ਾਂਤੀ ਨੂੰ ਖਾਣਾ ਦੇਣ ਲਈ ਕਿਹਾ ਤਾਂ ਉਸ ਨੇ ਜਗਦੀਸ਼ ਨੂੰ ਇੰਤਜ਼ਾਰ ਕਰਨ ਲਈ ਕਿਹਾ। ਖਾਣੇ 'ਚ ਦੇਰੀ ਨੂੰ ਲੈ ਕੇ ਜਗਦੀਸ਼ ਬਹੁਤ ਗੁੱਸਾ ਹੋ ਗਿਆ ਤੇ ਲੜਾਈ ਕਰਨ ਲੱਗਾ। ਇਸ 'ਤੇ ਗੁੱਸਾਈ ਪਤਨੀ ਨੇ ਲੋਹੇ ਦੀ ਰਾਡ ਜਗਦੀਸ਼ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਦਿੱਤੀ। ਵਾਰ ਇੰਨਾ ਜ਼ਬਰਦਸਤ ਸੀ ਤੇ ਜਗਦੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਾਂਤੀ ਦੇ 19 ਸਾਲਾ ਬੇਟੇ ਹਿਰੇਨ ਝਾਲਾ ਦੀ ਸ਼ਿਕਾਇਤ 'ਤੇ ਜਗਦੀਸ਼ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕਸ਼ਮੀਰ ਨੂੰ ਤਬਾਹ ਕਰਨ ਤੋਂ ਬਾਅਦ ਪਿੱਛੇ ਹਟੀ ਭਾਜਪਾ : ਕੇਜਰੀਵਾਲ
NEXT STORY