ਜੋਧਪੁਰ : ਰਾਜਸਥਾਨ ਦੇ ਜੋਧਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਪਤੀ ਨੂੰ ਜਾਣ-ਬੁੱਝ ਕੇ ਉਸ ਨੂੰ HIV ਨਾਲ ਸੰਕ੍ਰਮਿਤ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦਾ ਜੁਲਾਈ ਮਹੀਨੇ ਵਿਚ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਜਦੋਂ ਪਤੀ-ਪਤਨੀ ਨੇ ਸਬੰਧ ਬਣਾਏ ਤਾਂ ਪਤਨੀ ਨੇ ਕੰਡੋਮ ਦਾ ਇਸਤੇਮਾਲ ਕਰਨ ਤੋਂ ਮਨ੍ਹਾ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਪਤੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੀ ਪਤਨੀ ਦੇ ਵਿਆਹ ਤੋਂ ਪਹਿਲਾਂ ਦੇ ਜੀਵਨ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਦੌਰਾਨ ਪਤੀ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਫਰਵਰੀ 2023 ਤੋਂ ਐੱਚਆਈਵੀ ਸੰਕ੍ਰਮਿਤ ਸੀ ਅਤੇ ਉਸ ਦਾ ਏਆਰਟੀ ਸੈਂਟਰ ਵਿਚ ਇਲਾਜ ਚੱਲ ਰਿਹਾ ਸੀ। ਇਸ ਖੁਲਾਸੇ ਤੋਂ ਬਾਅਦ ਪਤੀ ਨੇ ਪਤਨੀ ਦੇ ਪੁਰਾਣੇ ਮੰਗੇਤਰ ਨਾਲ ਸੰਪਰਕ ਕੀਤਾ, ਜਿਸ ਨੇ ਦੱਸਿਆ ਕਿ ਉਸ ਦੀ ਮੰਗਣੀ ਵੀ ਇਸੇ ਕਾਰਨ ਟੁੱਟ ਗਈ ਸੀ।
ਇਹ ਵੀ ਪੜ੍ਹੋ : Diwali Bonus: ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! ਸਰਕਾਰ ਦੇਵੇਗੀ ਇੰਨੇ ਦਿਨਾਂ ਦਾ ਬੋਨਸ
ਪਤਨੀ ਕਰਨਾ ਚਾਹੁੰਦੀ ਸੀ ਪਤੀ ਨੂੰ HIV ਨਾਲ ਸੰਕ੍ਰਮਿਤ
ਪਤੀ ਨੇ ਜਦੋਂ ਆਪਣਾ ਟੈਸਟ ਕਰਵਾਇਆ, ਜੋ ਫਿਲਹਾਲ ਨੈਗੇਟਿਵ ਆਇਆ ਪਰ ਡਾਕਟਰਾਂ ਨੇ ਦੱਸਿਆ ਕਿ ਇਨਫੈਕਸ਼ਨ ਦਾ ਪਤਾ 3 ਮਹੀਨੇ ਬਾਅਦ ਆਉਂਦਾ ਹੈ। ਇਸ ਤੋਂ ਬਾਅਦ ਪਤੀ ਨੇ ਬਲੱਡ ਟੈਸਟ ਦੇ ਬਹਾਨੇ ਪਤਨੀ ਦਾ ਟੈਸਟ ਕਰਵਾਇਆ, ਜਿਸ 'ਚ ਉਹ ਐੱਚ.ਆਈ.ਵੀ. ਪਾਜ਼ੇਟਿਵ ਪਾਈ ਗਈ।
ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਪਰਿਵਾਰ ਇਸ ਗੱਲ 'ਤੇ ਅੜਿਆ ਰਿਹਾ ਕਿ ਕੋਈ ਜਾਂਚ ਨਹੀਂ ਹੋਵੇਗੀ। ਪਤਨੀ ਦੀ ਭੈਣ ਨੇ ਕਿਹਾ ਕਿ ਤੁਸੀਂ ਲੋਕਾਂ ਨੇ ਜਾਂਚ ਕਰਵਾ ਕੇ ਬਹੁਤ ਗਲਤ ਕੀਤਾ ਹੈ, ਜਿਸ ਤੋਂ ਬਾਅਦ ਉਹ ਆਪਣੀ ਭੈਣ ਦੇ ਨਾਲ ਚਲੀ ਗਈ। ਉਹ ਆਪਣੇ ਸਹੁਰਿਆਂ ਵੱਲੋਂ ਦਿੱਤਾ ਗਿਆ 9 ਤੋਲੇ ਸੋਨਾ ਅਤੇ ਨਕਦੀ ਵੀ ਆਪਣੇ ਨਾਲ ਲੈ ਗਈ।
ਪੁਲਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ
ਪਤਨੀ ਦੀ ਭੈਣ, ਜੋ ਸਿਹਤ ਵਿਭਾਗ ਵਿਚ ਕੰਮ ਕਰਦੀ ਹੈ, ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਨਾਲ ਲੈ ਕੇ ਚਲੀ ਗਈ ਅਤੇ ਘਰੋਂ ਸੋਨਾ ਅਤੇ ਨਕਦੀ ਵੀ ਲੈ ਕੇ ਗਾਇਬ ਹੋ ਗਈ। ਅਦਾਲਤ ਦੇ ਹੁਕਮਾਂ 'ਤੇ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਿਵਾਰ ਨੂੰ ਪਰਾਂਠੇ 'ਚ ਪਾ ਕੇ ਖੁਆਈਆਂ ਨੀਂਦ ਦੀਆਂ ਗੋਲੀਆਂ, ਫਿਰ ਪ੍ਰੇਮੀ ਨਾਲ ਫਰਾਰ ਹੋ ਗਈ ਨਾਬਾਲਗਾ
NEXT STORY