ਮੁੰਬਈ — ਮੁੰਬਈ ਦੇ ਹਯਾਤ ਹੋਟਲ 'ਚ ਵਿਧਾਇਕਾਂ ਦੀ ਪਰੇਡ 'ਚ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਆਪਣੇ ਭਤੀਜੇ ਅਜੀਤ ਪਵਾਰ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸ਼ਿਵ ਸੇਨਾ, ਐੱਨ.ਸੀ.ਸੀ. ਅਤੇ ਕਾਂਗਰਸ ਮਿਲ ਕੇ ਕੋਈ ਵੀ ਫੈਸਲਾ ਲਵੇਗੀ। ਇਹੀ ਨਹੀਂ ਸ਼ਰਦ ਪਵਾਰ ਨੇ ਕਿਹਾ ਕਿ ਵਿਹਿਪ ਨਾ ਮੰਨਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਹੋਟਲ 'ਚ ਸ਼ਕਤੀ ਪ੍ਰਦਰਸ਼ਨ ਦੌਰਾਨ ਤਿੰਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਰਦ ਪਵਾਰ ਨੇ ਕਿਹਾ ਕਿ ਇਹ ਗੋਆ ਜਾਂ ਮਣੀਪੁਰ ਨਹੀਂ ਹੈ। ਇਹ ਮਹਾਰਾਸ਼ਟਰ ਹੈ। ਨਾਲ ਹੀ ਉਨ੍ਹਾਂ ਨੇ ਅਜੀਤ ਪਵਾਰ 'ਤੇ ਸਾਰਿਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਸ਼ਰਦ ਪਵਾਰ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਦੀ ਜਨਤਾ ਲਈ ਇਥੇ ਇਕੱਠੇ ਹੋਏ ਹਾਂ। ਗਠਜੋੜ ਸਿਰਫ ਕੁਝ ਸਮੇਂ ਲਈ ਨਹੀਂ, ਲੰਬੇ ਸਮੇਂ ਲਈ ਹੈ। ਬੀਜੇਪੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਜੋ ਲੋਕ ਕੇਂਦਰ 'ਚ ਹਨ ਉਨ੍ਹਾਂ ਨੇ ਇਕ ਹੋਰ ਸੂਬੇ 'ਚ ਇਹ ਕੰਮ ਕੀਤਾ ਸੀ। ਇਹ ਉਨ੍ਹਾਂ ਦਾ ਇਤਿਹਾਸ ਹੈ। ਉਨ੍ਹਾਂ ਨੇ ਗਲਤ ਤਰੀਕੇ ਨਾਲ ਇਹ ਸਰਕਾਰ ਬਣਾਈ ਹੈ। ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਕੁਲ 288 ਸੀਟਾਂ ਹਨ। ਸਭ ਤੋਂ ਜ਼ਿਆਦਾ ਜਿੱਤਣ ਵਾਲੇ ਵਿਧਾਇਕ ਇਥੇ ਹਨ। ਕਰਨਾਟਕ, ਗੋਆ, ਮਣੀਪੁਰ 'ਚ ਬਹੁਮਤ ਨਾ ਹੁੰਦੇ ਹੋਏ ਵੀ ਇਨ੍ਹਾਂ ਨੇ ਪਵਾਰ ਦੀ ਦੁਰਵਰਤੋਂ ਕਰ ਸਰਕਾਰ ਬਣਾਈ। ਦੇਸ਼ ਦਾ ਇਤਿਹਾਸ ਹੁਣ ਬਦਲੇਗਾ, ਜਿਸ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋਵੇਗੀ।
ਪਤਨੀ ਵੱਧ ਕਮਾਏ ਤਾਂ ਪਤੀ ਦਾ ਵਧਦਾ ਹੈ ਤਣਾਅ!
NEXT STORY