ਗੋਆ- ਗੋਆ 'ਚ 40 ਸੀਟਾਂ ਦੇ ਨਤੀਜੇ ਆ ਗਏ ਹਨ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਕੁੱਲ 40 ਸੀਟਾਂ 'ਚੋਂ ਭਾਜਪਾ ਨੇ 20 ਸੀਟਾਂ 'ਤੇ ਕਬਜ਼ਾ ਕੀਤਾ ਹੈ। ਭਾਜਪਾ ਹੁਣ ਸਰਕਾਰ ਬਣਾਉਣ ਤੋਂ ਸਿਰਫ਼ ਇਕ ਸੀਟ ਦੂਰ ਹੈ। ਇਸ ਦੇ ਨਾਲ ਹੀ 4 'ਚੋਂ 3 ਆਜ਼ਾਦ ਨੇ ਭਾਜਪਾ ਨੂੰ ਆਪਣਾ ਸਮਰਥਨ ਵੀ ਦੇ ਦਿੱਤਾ ਹੈ ਅਤੇ ਭਾਜਪਾ ਕਿਸੇ ਵੀ ਸਮੇਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਦੂਜੇ ਪਾਸੇ ਕਾਂਗਰਸ ਨੂੰ ਸਿਰਫ਼ 11 ਸੀਟਾਂ ਮਿਲੀਆਂ ਹਨ।
ਪਾਰਟੀ |
ਅੱਗੇ |
ਕੁੱਲ |
ਜਿੱਤ |
ਭਾਜਪਾ |
0 |
20 |
20 |
ਕਾਂਗਰਸ |
0 |
11 |
11 |
ਆਜ਼ਾਦ |
0 |
3 |
3 |
ਆਪ |
0 |
2 |
2 |
ਮਹਾਰਾਸ਼ਟਰ ਗੋਮਾਂਤਕ ਪਾਰਟੀ |
0 |
2 |
2 |
ਗੋਆ ਫਾਰਵਰਡ ਪਾਰਟੀ |
0 |
1 |
1 |
ਹੋਰ |
0 |
1 |
1 |
ਕੁੱਲ |
0 |
40 |
40 |
ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ 'ਚ ਆਮ ਬਹੁਮਤ ਲਈ ਕਿਸੇ ਪਾਰਟੀ ਜਾਂ ਗਠਜੋੜ ਦੇ 21 ਮੈਂਬਰ ਹੋਣੇ ਚਾਹੀਦੇ ਹਨ। ਸਾਲ 2017 ਦੀਆਂ ਚੋਣਾਂ 'ਚ 17 ਸੀਟਾਂ ਜਿੱਤਣ ਦੇ ਬਾਵਜੂਦ ਕਾਂਗਰਸ ਸੱਤਾ 'ਚ ਨਹੀਂ ਆ ਸਕੀ, ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਦਲਾਂ ਦੇ ਵਿਧਾਇਕਾਂ ਨਾਲ ਗਠਜੋੜ ਕਰ ਕੇ ਮਨੋਹਰ ਪਾਰੀਕਰ ਦੀ ਅਗਵਾਈ 'ਚ ਸਰਕਾਰ ਦਾ ਗਠਨ ਕਰ ਲਿਆ।
ਉੱਤਰਾਖੰਡ ਚੋਣ ਨਤੀਜੇ Live: 70 ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ, ਖਟੀਮਾ ਤੋਂ ਹਾਰੇ ਪੁਸ਼ਕਰ ਸਿੰਘ ਧਾਮੀ
NEXT STORY