ਨਵੀਂ ਦਿੱਲੀ–ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਵਾਅਦਾ ਕੀਤਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਂਦਾ ਜਾਏਗਾ ਤੇ ਦੋਵਾਂ ਵਸਤਾਂ ਦੀਆਂ ਕੀਮਤਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।
ਇਕ ਫੇਸਬੁੱਕ ਪੋਸਟ ਵਿਚ ਰਾਹੁਲ ਨੇ ਕਿਹਾ ਕਿ ਕਾਂਗਰਸ ਮੰਨਦੀ ਹੈ ਕਿ ਆਮ ਆਦਮੀ ਦੀ ਜ਼ਿੰਦਗੀ 'ਤੇ ਵਧਦੀਆਂ ਕੀਮਤਾਂ ਨੇ ਬਹੁਤ ਭਾਰ ਪਾਇਆ ਹੈ। ਇਸ ਭਾਰ ਨੂੰ ਘੱਟ ਕਰਨ ਲਈ ਕਾਂਗਰਸ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਅਧੀਨ ਲਿਆਏਗੀ।
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੀਆਂ ਰੈਲੀਆਂ ਵਿਚ 'ਚੌਕੀਦਾਰ ਚੋਰ ਹੈ' ਦਾ ਲੱਗਣ ਵਾਲਾ ਨਾਅਰਾ ਕਾਂਗਰਸ ਪਾਰਟੀ ਦਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਅਤੇ ਮਜ਼ਦੂਰਾਂ ਦਾ ਹੈ। ਭਿੰਡ ਲੋਕ ਸਭਾ ਹਲਕੇ 'ਚ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੇਰੇ ਕੋਲ ਇਸ ਗੱਲ ਦੇ ਸਬੂਤ ਹਨ ਕਿ ਰਾਫੇਲ ਮਾਮਲੇ ਵਿਚ ਚੌਕੀਦਾਰ ਚੋਰ ਹੈ। ਮੈਂ ਜਦੋਂ ਵੀ ਇਸ ਬਾਰੇ ਕੁਝ ਕਹਿੰਦਾ ਹਾਂ ਤਾਂ ਉਦੋਂ ਮੇਰੇ ਕੋਲ ਸਬੂਤ ਹੁੰਦੇ ਹਨ।
ਫਾਨੀ ਤੂਫਾਨ ਕਾਰਨ ਹੁਣ ਤਕ 41 ਲੋਕਾਂ ਦੀ ਮੌਤ, ਰਾਹਤ ਕਾਰਜ ਜਾਰੀ
NEXT STORY