ਨੈਸ਼ਨਲ ਡੈਸਕ- ਬਿਹਾਰ ’ਚ ਮੋਦੀ-ਰਾਹੁਲ ਮੁਕਾਬਲਾ ਹੋ ਸਕਦਾ ਹੈ ਪਰ ਰਾਹੁਲ ਗਾਂਧੀ ਨੇ ‘ਸਿਆਸੀ ਹਾਈਡ੍ਰੋਜਨ ਬੰਬ’ ਦੇ ਫਟਣ ਦਾ ਜੋ ਦਾਅਵਾ ਕੀਤਾ ਸੀ, ਉਹ ਕਿਤੇ ਵਿਖਾਈ ਨਹੀਂ ਦੇ ਰਿਹਾ। ਰਾਹੁਲ ਨੇ ਕਿਹਾ ਸੀ ਕਿ ਉਸ ਦੇ ਫਟਣ ਨਾਲ ਖੇਡ ਖਤਮ ਹੋ ਜਾਏਗੀ।
ਕਾਂਗਰਸ ਨੇਤਾ ਦਾ ਤਬਾਹਕੁੰਨ ਬੰਬ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਚੁੱਪ ਹੈ ਜਾਂ ਸ਼ਾਇਦ ਚੁੱਪ-ਚਾਪ ਭੁਲਾ ਦਿੱਤਾ ਗਿਆ ਹੈ। ਪਹਿਲਾਂ ਕਰਨਾਟਕ ਦੇ ਮਹਾਦੇਵਪੁਰਾ ਹਲਕੇ ’ਚ ਕਥਿਤ ਵੋਟਰ ਧੋਖਾਦੇਹੀ ’ਤੇ ਰਾਹੁਲ ਦਾ 22 ਪੰਨਿਆਂ ਦਾ ਪਾਵਰ ਪੁਆਇੰਟ ਵਾਲਾ ਐਟਮ ਬੰਬ ਡਰਾਮਾ ਸੀ। ਬਹੁਤਾ ਧਮਾਕਾ ਨਹੀਂ ਹੋਇਆ ਸੀ।
ਉਨ੍ਹਾਂ ਦਾਅਵਾ ਕੀਤਾ ਸੀ ਕਿ 100,000 ਤੋਂ ਵੱਧ ਵੋਟਾਂ ਚੋਰੀ ਕੀਤੀਆਂ ਗਈਆਂ, ਇਸ ਦੇ 5 ਤਰੀਕੇ ਗਿਣਾਏ। ਫਿਰ... ਕੁਝ ਵੀ ਨਹੀਂ ਹੋਇਆ। ਕੋਈ ਵਿਰੋਧ ਪ੍ਰਦਰਸ਼ਨ ਨਹੀਂ, ਕੋਈ ਅਦਾਲਤੀ ਕੇਸ ਨਹੀਂ, ਕੋਈ ਫਾਲੋ-ਅੱਪ ਕਾਰਵਾਈ ਨਹੀਂ। ਕਰਨਾਟਕ ’ਚ ਸੱਤਾ ’ਚ ਹੋਣ ਦੇ ਬਾਵਜੂਦ ਕਾਂਗਰਸ ਗੁੱਸੇ ਤੇ ਸਬੂਤ ਦੋਵਾਂ ਨੂੰ ਗੁੰਮ ਕਰਨ ’ਚ ਕਾਮਯਾਬ ਰਹੀ ਹੈ।
ਹੁਣ ਭੇਦ ਰਾਹੁਲ ਦੇ ਸਿਆਸੀ ਹਾਈਡ੍ਰੋਜਨ ਬੰਬ ਦੇ ਕੀਤੇ ਹੋਏ ਦਾਅਵੇ ’ਤੇ ਕੇਂਦਰਿਤ ਹੈ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਹੋ ਉਹ ਹੋਰ ਵੀ ਤਬਾਹਕੁੰਨ ਹੈ। ਚਰਚਾ ਹੈ ਕਿ ਰਾਹੁਲ ਦਾ ਅਗਲਾ ‘ਪਰਦਾਫਾਸ਼’ ਵਾਰਾਣਸੀ ’ਤੇ ਕੇਂਦ੍ਰਿਤ ਹੋ ਸਕਦਾ ਹੈ, ਜਿੱਥੇ ਕਾਂਗਰਸ ਦੇ ਅਜੇ ਰਾਏ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਹ ਜਿੱਤ ਰਹੇ ਸਨ ਪਰ ‘ਵੋਟਾਂ ਦੀ ਚੋਰੀ’ ਨੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ’ਚ ਸਕ੍ਰਿਪਟ ਪਲਟ ਦਿੱਤੀ।
ਕੁਝ ਕਹਿੰਦੇ ਹਨ ਕਿ ਰਾਹੁਲ ਬਿਹਾਰ ਚੋਣਾਂ ਲਈ ਆਪਣਾ ਜ਼ੋਰ ਬਚਾਅ ਕੇ ਰੱਖ ਰਹੇ ਹਨ, ਜਿੱਥੇ ਉਹ ਤੇ ਤੇਜਸਵੀ ਯਾਦਵ ਵੋਟਰ ਸੂਚੀ ਸੋਧ ’ਤੇ ਲਗਾਤਾਰ ਰੌਲਾ ਪਾ ਰਹੇ ਹਨ ਪਰ ਸੁਪਰੀਮ ਕੋਰਟ ਵੱਲੋਂ ਕੁਝ ਦਿਨ ਪਹਿਲਾਂ ਸਬੂਤਾਂ ਦੀ ਘਾਟ ਕਾਰਨ ‘ਵੋਟ ਚੋਰੀ’ ਦਾ ਦੋਸ਼ ਲਾਉਣ ਵਾਲੀਆਂ ਪਟੀਸ਼ਨਾਂ ਨੂੰ ਰੱਦ ਕਰਨ ਤੋਂ ਬਾਅਦ ਇਹ ਪਲੇਟਫਾਰਮ ਲਾਂਚਪੈਡ ਘੱਟ ਤੇ ਕ੍ਰੈਸ਼ ਸਾਈਟ ਵੱਧ ਜਾਪਦਾ ਹੈ।
ਕਾਂਗਰਸ ਦੇ ਅੰਦਰੂਨੀ ਸੂਤਰ ਵੀ ਚੌਕਸ ਹਨ। ਉਨ੍ਹਾਂ ਧੁੰਦ ’ਚ ਬਹੁਤ ਸਾਰੇ ਪਟਾਕੇ ਬੁਝਦੇ ਦੇਖੇ ਹਨ। ਇਹ ਕਾਂਗਰਸ ਦਾ ਪੁਰਾਣਾ ਸਰਾਪ ਹੈ : ਲੰਬੇ ਦਾਅਵੇ, ਸੁਸਤ ਕਾਰਵਾਈ। ਪਾਰਟੀ ਪ੍ਰੈਸ ’ਚ ਜੰਗ ਦਾ ਐਲਾਨ ਕਰਦੀ ਹੈ, ਪਰ ਜ਼ਮੀਨ ’ਤੇ ਸ਼ਾਇਦ ਹੀ ਕਦੇ ਲੜਦੀ ਹੈ।
ਕੀ ਰਾਹੁਲ ਦਾ ਸਿਆਸੀ ਹਾਈਡ੍ਰੋਜਨ ਬੰਬ ਆਖਰ ਫਟੇਗਾ ਜਾਂ ਕੀ ਇਹ ਕਾਂਗਰਸ ਦੇ ਬੇਕਾਰ ਧਮਾਕਿਆਂ ਦੀ ਲੰਬੀ ਸੂਚੀ ’ਚ ਸ਼ਾਮਲ ਹੋ ਜਾਵੇਗਾ? ਹੁਣ ‘ਇੰਡੀਆ’ ਹੱਥ ’ਚ ਪੌਪਕਾਰਨ ਫੜ ਕੇ ਇਹ ਵੇਖ ਰਿਹਾ ਹੈ ਕਿ ਇਹ ਬੰਬ ਫਟੇਗਾ ਜਾਂ ਫਿਰ ਠੁੱਸ ਹੋ ਜਾਏਗਾ?
ਦੀਵਾਲੀ ਮੌਕੇ ਹਿੰਸਾ ਦਾ ਨੰਗਾ ਨਾਚ! 5 ਵਿਅਕਤੀਆਂ ਦਾ ਡੰਡਿਆਂ, ਰਾਡਾਂ ਤੇ ਇੱਟਾਂ ਨਾਲ ਕੁੱਟ-ਕੁੱਟ ਕੇ ਕਤਲ
NEXT STORY