ਨਵੀਂ ਦਿੱਲੀ— ਸ਼ੀਨਾ ਕਤਲ ਕੇਸ 'ਚ ਮੁੰਬਈ ਦੇ ਭਾਏਖਲਾ ਜੇਲ 'ਚ ਸਜ਼ਾ ਕੱਟ ਰਹੀ ਇੰਦਰਾਣੀ ਮੁਖਰਜੀ ਨੇ ਆਪਣੀ ਸੰਪਤੀ ਨੂੰ ਦਾਨ ਦੇਣ ਦਾ ਫੈਸਲਾ ਲਿਆ ਹੈ। ਜਿਸ ਸੰਪਤੀ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਬੇਟੀ ਦਾ ਕਤਲ ਸੀ, ਉਸ ਨੂੰ ਉਹ ਪੀ.ਐੱਮ. ਰਾਹਤ ਫੰਡ 'ਚ ਦਾਨ ਕਰਨ ਜਾ ਰਹੀ ਹੈ। ਸ਼ੀਨਾ ਬੋਰਾ ਦੀ ਸੰਪਤੀ ਹੁਣ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ ਇਸਕਾਨ ਡੋਨੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਉਹ ਜਲਦ ਹੀ ਕੋਰਟ 'ਚ ਆਪਣੀ ਵਿੱਲ ਜਮ੍ਹਾ ਕਰਵਾ ਦੇਵੇਗੀ।
ਜ਼ਿਕਰਯੋਗ ਹੈ ਕਿ ਇੰਦਰਾਣੀ ਅਤੇ ਪੀਟਰ ਮੁਖਰਜੀ ਦੋਵੇਂ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ ਦੇ ਦੋਸ਼ 'ਚ 2015 ਤੋਂ ਜੇਲ 'ਚ ਬੰਦ ਹਨ। ਸੀ.ਬੀ.ਆਈ. ਕਤਲ ਕੇਸ ਦੀ ਜਾਂਚ ਦੇ ਨਾਲ ਪੀ. ਚਿਦਾਂਬਰਮ ਦੇ ਗੈਰ-ਕਾਨੂੰਨੀ ਰੂਪ ਨਾਲ ਕੀਤੀ ਗਈ ਵਿਦੇਸ਼ੀ ਪੂੰਜੀ ਨਿਵੇਸ਼ ਦੀ ਵੀ ਜਾਂਚ ਕਰ ਰਹੀ ਹੈ।
ਇਕ ਵਾਰ ਫਿਰ ਵਰਦੀ ਨੂੰ ਲੱਗਿਆ ਧੱਬਾ, ਅਮਰਨਾਥ ਸ਼ਰਧਾਲੂ ਤੋਂ 1 ਹਜ਼ਾਰ ਰੁਪਏ ਖੋਹੇ
NEXT STORY