ਮਹੋਬਾ— ਉਤਰ ਪ੍ਰਦੇਸ਼ 'ਚ ਮਹੋਬਾ ਦੇ ਅਜਨਰ ਖੇਤਰ 'ਚ ਇਕ ਔਰਤ ਨੇ ਸ਼ੱਕੀ ਹਾਲਾਤਾਂ 'ਚ ਫਾਹਾ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਸ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਸੈਂਟਵਾਰਾ ਪਿੰਡ 'ਚ ਰਾਮਗੋਪਾਲ ਦੀ ਪਤਨੀ ਸੀਮਾ ਦੀ ਲਾਸ਼ ਮਕਾਨ ਦੇ ਕਮਰੇ 'ਚ ਫਾਹੇ ਨਾਲ ਲਟਕਦੀ ਮਿਲੀ। ਸਹੁਰੇ ਘਰਦਿਆਂ ਮੁਤਾਬਕ ਸੀਮਾ ਨੇ ਅਣਪਛਾਤੇ ਕਾਰਨਾਂ ਦੇ ਚੱਲਦੇ ਫਾਹਾ ਲਗਾ ਕੇ ਆਤਮ-ਹੱਤਿਆ ਕੀਤੀ ਹੈ।
ਇਸ ਦੀ ਸੂਚਨਾ ਮਿਲਣ 'ਤੇ ਮ੍ਰਿਤਕਾ ਦੇ ਪਿਤਾ ਜਗਤ ਸਿੰਘ ਨੇ ਸਹੁਰੇ ਘਰਦਿਆਂ 'ਤੇ ਪੁੱਤਰੀ ਸੀਮਾ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਆਰੋਪ ਲਗਾਇਆ ਹੈ। ਜਗਤ ਸਿੰਘ ਦਾ ਦੋਸ਼ ਹੈ ਕਿ ਸਾਲ 2004 'ਚ ਵਿਆਹ ਦੇ ਬਾਅਦ ਤੋਂ ਹੀ ਉਸ ਦੀ ਪੁੱਤਰੀ ਨੂੰ ਦਾਜ ਲਈ ਸਹੁਰੇ ਘਰ ਦੇ ਉਸ ਨੂੰ ਪਰੇਸ਼ਾਨ ਅਤੇ ਕੁੱਟਮਾਰ ਕਰਦੇ ਸੀ। ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਕਾਰਨ ਤੋਂ ਉਸ ਨੂੰ 8 ਸਾਲ ਪਹਿਲੇ ਉਸ ਨੇ ਸੀਮਾ ਨੂੰ ਪੇਕੇ ਬੁਲਾ ਲਿਆ ਗਿਆ ਸੀ ਪਰ ਉਸ ਦਾ ਪਤੀ ਰਾਮ ਗੋਪਾਲ ਪਰੇਸ਼ਾਨ ਨਾ ਕਰਨ ਦੀ ਸ਼ਰਤ 'ਤੇ ਕੁਝ ਦਿਨ ਪਹਿਲੇ ਉਸ ਨੂੰ ਲੈ ਗਿਆ। ਪੁਲਸ ਨੇ ਜਗਤ ਸਿੰਘ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੇ ਸਹੁਰੇ ਘਰਦਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਲਵਾੜ ਜੋੜੇ ਦੀ ਰਿਹਾਈ 'ਚ ਅਜੇ ਲੱਗ ਸਕਦਾ ਹੈ ਸਮਾਂ- ਮਨੋਜ ਸਿਸੌਦੀਆ
NEXT STORY