ਗਾਜ਼ੀਆਬਾਦ/ਨੋਇਡਾ— ਉੱਤਰ ਪ੍ਰਦੇਸ਼ ਦੇ ਜਨਪਦ ਗੌਤਮਬੁੱਧ ਨਗਰ ਦੇ ਨੋਇਡਾ ਸੈਕਟਰ 25 'ਚ 2008 'ਚ ਆਰੂਸ਼ੀ-ਹੇਮਰਾਜ ਕਤਲਕਾਂਡ ਮਾਮਲੇ 'ਚ ਡਾਸਨਾ ਜੇਲ 'ਚ ਬੰਦ ਤਲਵਾੜ ਜੋੜੇ ਦੀ ਰਿਹਾਈ 'ਚ ਅਜੇ ਸਮਾਂ ਲੱਗ ਸਕਦਾ ਹੈ। ਹਾਈ ਕੋਰਟ ਦੇ ਆਦੇਸ਼ ਦੀ ਕਾਪੀ ਅਜੇ ਨਹੀਂ ਮਿਲੀ ਹੈ। ਤਲਵਾੜ ਜੋੜੇ ਦੇ ਵਕੀਲ ਮਨੋਜ ਸਿਸੌਦੀਆ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਆਦੇਸ਼ ਦੀ ਕਾਪੀ ਅਗਲੇ ਹਫਤੇ ਮਿਲਣ ਦੀ ਆਸ ਹੈ।
ਆਦੇਸ਼ ਦੀ ਕਾਪੀ ਮਿਲਣ ਤੋਂ ਬਾਅਦ ਗਾਜ਼ੀਆਬਾਦ ਦੀ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਦਾਲਤ 'ਚ ਜਮ੍ਹਾ ਕਰਵਾਈ ਜਾਵੇਗੀ। ਇਸ ਦੇ ਬਾਅਦ ਹੀ ਅਦਾਲਤ ਜੇਲ ਲਈ ਰਿਹਾਈ ਆਦੇਸ਼ ਜਾਰੀ ਕਰੇਗੀ। ਜ਼ਿਕਰੋਯਗ ਹੈ ਕਿ 15-16 ਮਈ, 2008 ਦੀ ਰਾਤ ਸੈਕਟਰ 25 ਦੇ ਇਕ ਫਲੈਟ 'ਚ ਡਾ. ਰਾਜੇਸ਼ ਤਲਵਾੜ ਅਤੇ ਡਾ. ਨੂਪੁਰ ਤਲਵਾੜ ਦੇ ਬੇਟੀ ਆਰੂਸ਼ੀ ਤਲਵਾੜ (14) ਦਾ ਕਤਲ ਹੋ ਗਿਆ ਸੀ। 16 ਮਈ ਦੀ ਸਵੇਰ ਆਰੂਸ਼ੀ ਦੀ ਲਾਸ਼ ਬੈੱਡਰੂਮ 'ਚ ਮਿਲੀ ਸੀ। ਘਟਨਾ ਤੋਂ ਬਾਅਦ ਘਰ 'ਚ ਕੰਮ ਕਰਨ ਵਾਲਾ ਹੇਮਰਾਜ ਗਾਇਬ ਸੀ, ਜਿਸ ਕਾਰਨ ਆਰੂਸ਼ੀ ਦੇ ਕਤਲ ਦਾ ਸ਼ੱਕ ਹੇਮਰਾਜ 'ਤੇ ਗਿਆ ਸੀ ਪਰ 17 ਮਈ ਦੀ ਸਵੇਰ ਐਲ-32 ਮਕਾਨ ਦੀ ਛੱਤ ਤੋਂ ਪੁਲਸ ਨੂੰ ਹੇਮਰਾਜ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਨਾਲ ਉਲਝ ਗਿਆ।
ਸੁਪਰੀਮ ਕੋਰਟ ਰੋਹਿੰਗੀਆ ਮੁਸਲਮਾਨਾਂ ਦੇ ਮਾਮਲੇ 'ਚ 21 ਨਵੰਬਰ ਤੋਂ ਕਰੇਗਾ ਸੁਣਵਾਈ
NEXT STORY